ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ 'ਤੇ ਰਾਜਾ ਵੜਿੰਗ ਦਾ ਗੁਰਪਤਵੰਤ ਪੰਨੂ ਨੂੰ ਠੋਕਵਾਂ ਜਵਾਬ

Tuesday, Jan 03, 2023 - 04:20 PM (IST)

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ 'ਤੇ ਰਾਜਾ ਵੜਿੰਗ ਦਾ ਗੁਰਪਤਵੰਤ ਪੰਨੂ ਨੂੰ ਠੋਕਵਾਂ ਜਵਾਬ

ਖੰਨਾ (ਵਿਪਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਨੂ ਦੇ ਗਲ 'ਚ ਛਿੱਤਰਾਂ ਦਾ ਹਾਰ ਪਾਵੇਗਾ ਤਾਂ ਉਸ ਨੂੰ ਇੱਕ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਪੰਨੂ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ ਦੇ ਜਵਾਬ 'ਚ ਦਿੱਤਾ ਗਿਆ। ਰਾਜਾ ਵੜਿੰਗ ਖੰਨਾ ਵਿਖੇ 'ਭਾਰਤ ਜੋੜੋ ਯਾਤਰਾ' ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸਨ।

ਇਹ ਵੀ ਪੜ੍ਹੋ : ਸੁਖਬੀਰ ਵੱਲੋਂ ਇੰਦਰਾ ਗਾਂਧੀ ਦੇ ਕਾਤਲ ਦੇ ਘਰ ਫੇਰੀ ਦਾ ਮੁੱਦਾ ਗਰਮਾਇਆ, 'ਆਪ' ਨੇ ਲਿਆ ਨਿਸ਼ਾਨੇ 'ਤੇ

ਖੰਨਾ ਵਿਖੇ ਇਹ ਯਾਤਰਾ 11 ਜਨਵਰੀ ਨੂੰ ਆਵੇਗੀ ਅਤੇ ਰਾਤ ਨੂੰ ਇੱਥੇ ਹੀ ਠਹਿਰਾਅ ਹੋਵੇਗਾ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਇਹ ਯਾਤਰਾ 10 ਜਨਵਰੀ ਨੂੰ ਦਾਖ਼ਲ ਹੋਵੇਗੀ। ਫ਼ਤਹਿਗੜ੍ਹ ਸਾਹਿਬ ਵਿਖੇ ਇਹ ਯਾਤਰਾ 10 ਤਾਰੀਖ਼ ਨੂੰ ਆਵੇਗੀ ਅਤੇ 11 ਤਾਰੀਖ਼ ਨੂੰ ਖੰਨਾ ਆਵੇਗੀ। ਵਿਜੀਲੈਸ ਵੱਲੋਂ ਕਾਂਗਰਸ ਵਰਕਰਾਂ ਨੂੰ ਥਰਡ ਡਿਗਰੀ ਟਾਰਚਰ ਦੇਣ ਦੇ ਮਾਮਲੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਸਹੀ ਕਹਿ ਰਹੇ ਹਨ।

ਇਹ ਵੀ ਪੜ੍ਹੋ : ਪਤੀ ਦੇ ਇਸ਼ਕ-ਮੁਸ਼ਕ ਦੇ ਚੱਕਰਾਂ ਨੇ ਟੋਟੇ-ਟੋਟੇ ਕੀਤਾ ਵਿਆਹੁਤਾ ਦਾ ਦਿਲ, ਪੁਲ ਤੋਂ ਛਾਲ ਮਾਰਨ ਦੌੜੀ ਤਾਂ... (ਤਸਵੀਰਾਂ)

ਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਵਿਜੀਲੈਸ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ। ਰਾਜਾ ਵੜਿੰਗ ਨੇ ਐੱਸ. ਵਾਈ. ਐੱਲ ਮੁੱਦੇ 'ਤੇ ਕੇਂਦਰ ਸਰਕਾਰ ਵੱਲੋਂ 4 ਜਨਵਰੀ ਨੂੰ ਮੁੱਖ ਮੰਤਰੀਆਂ ਨੂੰ ਬੁਲਾਉਣ ਸਬੰਧੀ ਕਿਹਾ ਕਿ ਉਹ ਭਵਿੱਖਬਾਣੀ ਕਰਦੇ ਹਨ ਕਿ ਪਾਣੀ ਹਰਿਆਣਾ ਨੂੰ ਦੇਣ ਦੀ ਵਕਾਲਤ ਕੇਂਦਰ ਕਰੇਗਾ ਪਰ ਕਾਂਗਰਸ ਆਪਣਾ ਲਹੂ ਡੋਲ੍ਹ ਦੇਵੇਗੀ ਪਾਣੀ ਦੀ ਬੂੰਦ ਨਹੀਂ ਜਾਣ ਦੇਵੇਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਰੁਪਿੰਦਰ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ ਅਤੇ ਲਖਵੀਰ ਸਿੰਘ ਲੱਖਾ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News