ਨਿੱਕੇ ਮੂਸੇਵਾਲਾ ਨੂੰ ਦੇਖ ਭਾਵੁਕ ਹੋਏ ਰਾਜਾ ਵੜਿੰਗ, ਸਿੱਧੂ ਨੂੰ ਯਾਦ ਕਰ ਦੱਸੀਆਂ ਇਹ ਗੱਲਾਂ (ਵੀਡੀਓ)

Sunday, Mar 17, 2024 - 06:47 PM (IST)

ਨਿੱਕੇ ਮੂਸੇਵਾਲਾ ਨੂੰ ਦੇਖ ਭਾਵੁਕ ਹੋਏ ਰਾਜਾ ਵੜਿੰਗ, ਸਿੱਧੂ ਨੂੰ ਯਾਦ ਕਰ ਦੱਸੀਆਂ ਇਹ ਗੱਲਾਂ (ਵੀਡੀਓ)

ਮਾਨਸਾ- ਸਿੱਧੂ ਮੂਸੇਵਾਲਾ ਦੇ ਘਰ ਅੱਜ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ  ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਪੰਜਾਬ ਅਤੇ ਪੰਜਾਬੀਆਂ ਲਈ ਸਭ ਤੋਂ ਖੁਸ਼ੀਆਂ ਵਾਲਾ ਦਿਨ ਹੈ, ਕਿਉਂਕਿ ਅੱਜ ਪਰਿਵਾਰ ਤੋਂ ਵਿਛੜਿਆ ਪੁੱਤ ਵਾਪਸ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਉਝੜੇ ਬਾਗਾਂ 'ਚ ਫਿਰ ਤੋਂ ਮਹਿਕ ਨੇ ਆਪਣੀ ਕਿਰਪਾ ਕੀਤੀ ਹੈ, ਜਿਸ ਦੀ ਬਹੁਤ ਖੁਸ਼ੀ ਹੋਈ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਵਾੜਿੰਗ ਨੇ ਕਿਹਾ ਕਿ ਮਾਤਾ ਚਰਨ ਕੌਰ ਜੀ ਨੇ ਇਸ ਉਮਰ 'ਚ ਤਕੜੇ ਹੋ ਕੇ ਦਰੀੜਤਾਂ ਨਾਲ ਸ਼ੁੱਭਦੀਪ ਨੂੰ ਜਨਮ ਦਿੱਤਾ ਹੈ। ਬੱਚਾ ਅਤੇ ਮਾਤਾ ਜੀ ਦੋਵੇਂ ਤੰਦਰੁਸਤ ਹਨ ਅਤੇ ਪਰਿਵਾਰ ਨੂੰ ਵਧਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅਰਦਾਸ ਕਰਦੇ ਹਾਂ ਕਿ ਸ਼ੁੱਭਦੀਪ ਦਾ ਭਰਾ ਤਕੜਾ ਹੋ ਕੇ ਪੰਜਾਬ, ਪੰਜਾਬੀਅਤ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਕਿਹਾ ਸ਼ੁੱਭ ਦੇ ਮਾਪੇ ਰੋਜ਼ ਆਪਣੇ ਪੁੱਤ ਨੂੰ ਯਾਦ ਕਰਦੇ ਸੀ, ਹੁਣ ਇੰਝ ਲੱਗ ਰਿਹਾ ਹੈ ਪਰਿਵਾਰ ਨੂੰ ਜਿਊਂਣ ਦਾ ਮਕਸਦ ਮਿਲ ਗਿਆ ਹੈ। ਇਹ ਵੀ ਪੜ੍ਹੋ : ਮੂਸੇਵਾਲਾ ਦੀ ਹਵੇਲੀ 'ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)

ਇਸ ਦੌਰਾਨ ਰਾਜਾ ਵੜਿੰਗ ਨੇ ਭਾਵੁਕ ਹੁੰਦਿਆਂ ਕਿਹਾ ਮੈਨੂੰ ਖੁਸ਼ੀ ਤਾਂ ਸੀ ਪਰ ਅੱਖਾਂ 'ਚ ਪੁਰਾਣੀਆਂ ਯਾਦਾਂ ਸੀ, ਜਿਸ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਸ਼ੁੱਭਦੀਪ ਬਹੁਤ ਦਲੇਰ ਸੀ, ਉਸ ਨੇ ਪੂਰੀ ਦੁਨੀਆ 'ਚ ਆਪਣਾ ਨਾਂ ਬਣਾਇਆ ਹੈ। ਉਨ੍ਹਾਂ ਕਿਹਾ ਡਰੇਗ ਵਰਗੇ ਅਤੇ ਕਾਲੇ-ਗੋਰੇ ਲੋਕਾਂ ਨੇ ਆਪ ਮੂਸੇਵਾਲਾ ਪਿੰਡ 'ਚ ਆ ਕੇ ਦਰਸ਼ਨ ਕੀਤੇ ਸੀ, ਜੋ ਕੋਈ ਮਾਮੂਲੀ ਗੱਲ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

Shivani Bassan

Content Editor

Related News