ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ ''ਤੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਆਖੀਆਂ ਵੱਡੀਆਂ ਗੱਲਾਂ

Thursday, Jan 11, 2024 - 07:25 PM (IST)

ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ ''ਤੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਆਖੀਆਂ ਵੱਡੀਆਂ ਗੱਲਾਂ

ਜਲੰਧਰ (ਵੈੱਬ ਡੈਸਕ)- ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਰਹੇ ਕਾਟੋ-ਕਲੇਸ਼ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਹਨ। ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਿਵਊ ਵਿਚ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਨੁਸ਼ਾਸਨਹੀਨਤਾ ਕਰਕੇ ਪਾਰਟੀ ਨੂੰ ਬੇਹੱਦ ਨੁਕਸਾਨ ਹੋਇਆ ਹੈ। ਮੈਂ ਸਮਝਦਾ ਹਾਂ ਕਿ ਜੇ ਪਾਰਟੀ ਵਿਚ ਅਨੁਸ਼ਾਸਨ ਨਹੀਂ ਹੋਵੇਗਾ ਤਾਂ ਪਾਰਟੀ ਸਹੀ ਢੰਗ ਨਾਲ ਨਹੀਂ ਚੱਲ ਸਕਦੀ। ਪਾਰਟੀ ਵਿਚ ਅਨੁਸ਼ਾਸਨ ਨਾ ਹੋਣ ਕਰਕੇ ਸਾਨੂੰ ਦੇਸ਼ ਭਰ ਵਿਚ ਕਾਫ਼ੀ ਨੁਕਸਾਨ ਝੱਲਣਾ ਪਿਆ। ਜਿੰਨੀ ਦੇਰ ਤੱਕ ਤੁਸੀਂ ਪਾਰਟੀ ਨੂੰ ਨਹੀਂ ਸਮਝੋਗੇ, ਵਿਚਾਰਧਾਰਾ ਨੂੰ ਨਹੀਂ ਸਮਝੋਗੇ ਤਾਂ ਮੈਨੂੰ ਲੱਗਦਾ ਹੈ ਕਿ ਉਨੀ ਦੇਰ ਤੱਕ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਤੁਸੀਂ ਮੁੱਖ ਮੰਤਰੀ ਚਿਹਰਾ ਹੋਵੋਗੇ। 

ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਲੋਕ ਅਸਲ ਵਿਚ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹਨ ਜਾਂ ਫਿਰ ਵਿਚਾਰ ਧਾਰਾ ਤੋਂ ਜਾਣੂੰ ਹਨ, ਉਨ੍ਹਾਂ ਨੂੰ ਮੌਕੇ ਦੇ ਹਾਲਾਤ ਤੋਂ ਜਾਣੂੰ ਜ਼ਰੂਰ ਹੋਣਾ ਚਾਹੀਦਾ ਹੈ। ਮੈਂ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਹਾਂ। ਮੇਰੇ ਹੇਠਾਂ ਕੰਮ ਕਰਨ ਵਾਲੇ 7 ਮੈਂਬਰਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ। ਮੈਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ ਅਤੇ ਮੈਨੂੰ ਘਰ ਭੇਜ ਦਿੱਤਾ ਗਿਆ ਸੀ। ਮਨਪ੍ਰੀਤ ਸਿੰਘ ਬਾਦਲ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੈਂ ਪੌਣੇ ਪੰਜ ਸਾਲ ਉਸ ਵਿਅਕਤੀ ਦੇ ਦਰਵਾਜ਼ੇ 'ਤੇ ਖੜ੍ਹਾ ਰਿਹਾ ਹਾਂ। ਮੇਰੀਆਂ ਨਾਰਾਜ਼ਗੀਆਂ ਮਨਪ੍ਰੀਤ ਬਾਦਲ ਦੇ ਨਾਲ ਚੱਲਦੀਆਂ ਰਹੀਆਂ ਹਨ ਕਿਉਂਕਿ ਉਨ੍ਹਾਂ ਲੋਕਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਸੀ। 

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਚੌਥੀ ਰੈਲੀ ਕਰਨ ਦਾ ਐਲਾਨ, ਪੋਸਟਰ ਕੀਤਾ ਜਾਰੀ

ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ’ਚ ਕੀ ਕਦੇ ਨਵਜੋਤ ਸਿੱਧੂ ਨਾਲ ਬੈਠ ਕੇ ਗੱਲਬਾਤ ਹੋਈ ਹੈ ? ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹੀ ਵਿਅਕਤੀ ਹਨ, ਜਿਹੜੇ ਕਦੇ ਸਾਡੀ ਪ੍ਰਸ਼ੰਸਾ ਕਰਦੇ ਸਨ। ਇਕ ਸਮਾਂ ਸੀ ਜਦੋਂ ਪਾਰਟੀ ਲਾਈਨ ਦੇ ਲੋਕ ਇਹ ਚਾਹੁੰਦੇ ਸਨ ਕਿ ਸਿੱਧੂ ਪਾਰਟੀ ਨੂੰ ਲੀਡ ਕਰਨ। ਅਸੀਂ ਸਾਰੇ ਉਨ੍ਹਾਂ ਦੇ ਨਾਲ ਸੀ। ਬੇਹੱਦ ਵਾਰ ਉਦੋਂ ਵੀ ਕਈਆਂ ਨੇ ਕਿਹਾ ਕਿ ਸੀ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਨਵਜੋਤ ਸਿੰਘ ਸਿੱਧੂ ਨਾਲ ਕੋਈ ਲੜਾਈ ਨਹੀਂ ਹੈ। ਰੈਲੀ ਕਰਨ ਨਾਲ ਕਿਸੇ ਨੂੰ ਕਈ ਇਤਰਾਜ਼ ਨਹੀਂ ਹੈ ਪਰ ਮੈਨੂੰ ਇਹ ਇਤਰਾਜ਼ ਹੈ ਕਿ ਤੁਸੀਂ ਆਪਣੀ ਪਾਰਟੀ ਦੇ ਜਿਹੜੇ 5 ਮੈਂਬਰ ਪਾਰਟੀ ਵਿਚੋਂ ਕੱਢੇ ਹਨ, ਜੇਕਰ ਉਨ੍ਹਾਂ ਨੂੰ ਰੈਲੀ ਵਿਚ ਲੈ ਕੇ ਜਾਓਗੇ ਤਾਂ ਲੋਕ ਇਹ ਮਹਿਸੂਸ ਕਰਨਗੇ ਕਿ ਇਨ੍ਹਾਂ ਦੀ ਆਪਸ ਵਿਚ ਲੜਾਈ ਹੈ। 

ਮੇਰੀ ਸਿੱਧੂ ਨਾਲ ਕੋਈ ਲੜਾਈ ਨਹੀਂ, ਆਉਣ ਵਾਲੇ ਸਮੇਂ ਵਿਚ ਸਭ ਚੰਗਾ ਹੋਵੇਗਾ
ਅਸੀਂ ਬੜੇ ਸਤਿਕਾਰ ਅਤੇ ਆਦਰ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਂਦੇ ਹਾਂ, ਇੱਜ਼ਤਮਾਨ ਕਰਦੇ ਹਾਂ ਅਤੇ ਅੱਗੋਂ ਵੀ ਕਰਦੇ ਰਹਾਂਗੇ। ਹੁਣ ਜੇਕਰ ਕੋਈ ਪਾਰਟੀ ਵਿਚੋਂ ਕੱਢਿਆ ਹੋਇਆ ਬੰਦਾ ਮਾਈਕ ਫੜ ਕੇ ਸਟੇਜ 'ਤੇ ਬੋਲ ਰਿਹਾ ਹੈ ਤਾਂ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਉਹ ਸੋਸ਼ਲ ਮੀਡੀਆ 'ਤੇ ਆ ਕੇ ਜਾਣ-ਬੁੱਝ ਕੇ ਕੋਈ ਨਾ ਕੋਈ ਸਮੱਸਿਆ ਪੈਦਾ ਕਰ ਰਿਹਾ ਹੈ। ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦਾਇਰੇ ਵਿਚ ਰਹਿ ਕੇ ਗੱਲ ਕਰ ਰਿਹਾ ਹਾਂ। ਪਾਰਟੀ ਫਾਰਮ ਤੋਂ ਹਟ ਕੇ ਉਂਝ ਕੋਈ ਰੈਲੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਹਾਈਕਮਾਨ ਨੇ ਸਾਰੇ ਲੋਕਾਂ 'ਤੇ ਆਪਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ। ਦੋ ਦਿਨ ਪਹਿਲਾਂ ਜਿਹੜੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਆਏ ਹਨ, ਉਹ ਸਾਰਿਆਂ ਦੀ ਵਿਚਾਰ ਧਾਰਾ ਨੂੰ ਸੁਣ ਰਹੇ ਹਨ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਸਭ ਚੰਗਾ ਹੀ ਹੋਵੇਗਾ। ਪਾਰਟੀ ’ਚ ਇੰਨੇ ਵਫ਼ਾਦਾਰ ਬੰਦੇ ਹੋਣੇ ਚਾਹੀਦੇ ਹਨ ਕਿ ਜੇਕਰ ਮੈਨੂੰ ਵੀ ਪ੍ਰਧਾਨ ਤੋਂ ਉਤਾਰ ਕੇ ਕਿਸੇ ਹੋਰ ਨੂੰ ਬਣਾ ਦਿੱਤਾ ਜਾਵੇ ਤਾਂ ਮੈਂ ਉਸ ਨੂੰ ਸੈਲਿਊਟ ਕਰਾਂ। ਸਭ ਦਾ ਵਿਸ਼ਾਲ ਦਿਲ ਹੋਣਾ ਚਾਹੀਦਾ ਹੈ ਕਿ ਸਗੋਂ ਜਿਹੜੇ ਲੋਕਾਂ ਦਾ ਵਿਸ਼ਾਲ ਦਿਲ ਨਹੀਂ ਹੁੰਦਾ, ਉਹ ਕਦੇ ਪਾਰਟੀ ਵਿਚ ਅੱਗੇ ਨਹੀਂ ਵੱਧ ਸਕਦੇ ਹਨ। 

ਇਹ ਵੀ ਪੜ੍ਹੋ : ਮਾਨਸਾ 'ਚ ਵੱਡੀ ਵਾਰਦਾਤ, ਦਿਓਰ-ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਹੁਣ ਸਮਾਂ ਪਾਰਟੀ ਲਈ ਇੱਕਠੇ ਹੋ ਕੇ ਨਾਲ ਚੱਲਣ ਦਾ, ਜੇਕਰ ਕਿਸੇ ਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਮੈਨੂੰ ਦੱਸੋ
ਜੇ ਰਾਜਾ ਵੜਿੰਗ ਨੂੰ ਹਟਾ ਕੇ ਸਿੱਧੂ ਨੂੰ ਪ੍ਰਧਾਨ ਲਗਾ ਦਿੱਤਾ ਜਾਵੇ, ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਹਾਈਕਮਾਨ ਮੈਨੂੰ ਕਹੇਗੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਚੰਗੇ ਹਾਲਾਤ ਵਿਚ ਤਾਂ ਸਾਰੇ ਹੀ ਪ੍ਰਧਾਨ ਬਣ ਜਾਂਦੇ ਹਨ, ਇਹ ਸਿਰਫ਼ ਚੰਗੇ ਹਾਲਾਤ ਦੇ ਹੀ ਪ੍ਰਧਾਨ ਰਹੇ ਹਨ। ਜਿਹੜੇ ਲੋਕ ਪਾਰਟੀ ਲਾਈਨ ਤੋਂ ਹਟ ਕੇ ਕੰਮ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਰਾਜਾ ਵੜਿੰਗ ਨੇ ਕਿਹਾ ਹੈ ਕਿ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਨੂੰ ਮੇਰੇ ਤੋਂ ਕੋਈ ਸਮੱਸਿਆ ਹੈ ਤਾਂ ਮੈਨੂੰ ਦੱਸੋ। ਮੈਂ ਹਰ ਵਿਅਕਤੀ ਦੇ ਅੱਗੇ ਸਿਰ ਝੁਕਾ ਦੇਵਾਂਗਾ ਪਰ ਰਬ ਦਾ ਵਾਸਤਾ ਹੁਣ ਕਾਂਗਰਸ ਪਾਰਟੀ ਨੂੰ ਇਕੱਠੇ ਹੋ ਕੇ ਨਾਲ ਲੈ ਕੇ ਚੱਲਣ ਦੀ ਲੋੜ ਹੈ, ਜੋਕਿ ਬੇਹੱਦ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀਆਂ ਰੈਲੀਆਂ 'ਤੇ ਰਾਜਾ ਵੜਿੰਗ ਦੀ ਖੁੱਲ੍ਹ ਕੇ ਨਾਰਾਜ਼ਗੀ ਆਈ ਬਾਹਰ, ਦਿੱਤੀ ਖੁੱਲ੍ਹੀ ਚੁਣੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News