ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ਵਲੋਂ ਚੋਣ ਕਮਿਸ਼ਨ ਦੇ ਅਮਲੇ ਦੇ ਫੋਟੋਗ੍ਰਾਫਰ ਦੀ ਕੁੱਟਮਾਰ

Monday, Feb 21, 2022 - 11:07 AM (IST)

ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ਵਲੋਂ ਚੋਣ ਕਮਿਸ਼ਨ ਦੇ ਅਮਲੇ ਦੇ ਫੋਟੋਗ੍ਰਾਫਰ ਦੀ ਕੁੱਟਮਾਰ

ਸ੍ਰੀ ਮੁਕਤਸਰ ਸਾਹਿਬ/ਦੋਦਾ/ਗਿੱਦੜਬਾਹਾ (ਲਖਵੀਰ, ਪਵਨ ਤਨੇਜਾ, ਚਾਵਲਾ, ਕਟਾਰੀਆ)– ਚੋਣ ਕਮਿਸ਼ਨ ਦੇ ਅਮਲੇ ’ਚ ਬਤੌਰ ਫੋਟੋਗ੍ਰਾਫੀ ਕਰਨ ਵਾਲੇ ਨੌਜਵਾਨ ਦੀ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ’ਤੇ ਰਾਜਾ ਵੜਿੰਗ ਦੇ 2 ਨਿੱਜੀ ਸਲਾਹਕਾਰਾਂ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ

ਜਾਣਕਾਰੀ ਅਨੁਸਾਰ ਹਲਕਾ ਵਿਧਾਇਕ ਰਾਜਾ ਵੜਿੰਗ ਦੇ 2 ਨਿੱਜੀ ਸਲਾਹਕਾਰਾਂ ਵੱਲੋਂ ਚੋਣ ਕਮਿਸ਼ਨ ਦੇ ਅਮਲੇ ’ਚ ਬਤੌਰ ਫੋਟੋਗ੍ਰਾਫੀ ਕਰਨ ਵਾਲੇ ਨੌਜਵਾਨ ਸੰਦੀਪ ਸਿੰਘ ਦੀ ਘਟਨਾ ਵਾਲੀ ਜਗ੍ਹਾ ਦੀ ਵੀਡੀਓ ਗ੍ਰਾਫੀ ਕਰਨ ’ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੱਟਮਾਰ ਕਰਨ ’ਤੇ ਨੌਜਵਾਨ ਨੂੰ ਸਿਵਲ ਹਸਪਤਾਲ ਗਿਦੜ੍ਹਬਾਹਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੀੜਤ ਨੌਜਵਾਨ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਰਣਧੀਰ ਸਿੰਘ ਅਤੇ ਰੌਕਸੀ ’ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ


author

rajwinder kaur

Content Editor

Related News