ਇਸ ਬਰਸਾਤ ''ਚ ਫਿਰ ਬਰਬਾਦ ਹੋ ਜਾਵੇਗਾ ਲੱਖਾਂ ਲੀਟਰ ਪਾਣੀ
Friday, Jun 16, 2017 - 04:12 PM (IST)

ਲੁਧਿਆਣਾ (ਹਿਤੇਸ਼) — ਰੇਨ ਵਾਟਰ ਸਟੋਰੇਜ ਨੂੰ ਲੈ ਕੇ ਲੋਕਾਂ 'ਚ ਸੈਲਫ ਇੰਡਸਟਰੀ ਦੀ ਕਮੀ ਕਾਰਨ ਇਸ ਸਾਲ ਬਰਸਾਤ 'ਚ ਫਿਰ ਲੱਖਾਂ ਲੀਟਰ ਪਾਣੀ ਬਰਬਾਦ ਹੋ ਜਾਵੇਗਾ। ਜਿਥੋਂ ਤਕ ਨਿਯਮਾਂ ਦਾ ਸਵਾਲ ਹੈ, ਉਨ੍ਹਾਂ ਦਾ ਪਾਲਣ ਯਕੀਨੀ ਬਨਾਉਣ ਲਈ ਰੱਖੀ ਗਈ ਸਿਕਊਰਟੀ ਸਿਰਫ ਨਗਰ ਨਿਗਮ ਦੀ ਆਮਦਨੀ ਦਾ ਜ਼ਰੀਆ ਬਣ ਕੇ ਰਹਿ ਗਈ ਹੈ। ਮਹਾਨਗਰ 'ਚ ਕਰੀਬ ਇਕ ਹਜ਼ਾਰ ਸਰਕਾਰੀ ਤੇ ਅਣਗਿਣਤ ਪ੍ਰਾਈਵੇਟ ਛੋਟੇ - ਵੱਡੇ ਟਿਊਬਵੈੱਲਾਂ ਨਾਲ ਧੜਾਧੜ ਪਾਣੀ ਕੱਢਣ ਕਾਰਨ ਗਰਾਊਂਡ ਵਾਟਰ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ। ਜਿਸ ਨੂੰ ਬਚਾਉਣ ਲਈ ਮਾਹਿਰਾਂ ਵਲੋਂ ਲੰਮੇ ਵਾਟਰ ਰਿਚਾਰਜਿੰਗ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ ਪਰ ਲੋਕ ਆਪਣੇ ਘਰਾਂ ਜਾਂ ਵਪਾਰਿਕ ਕੰਪਲੈਕਸ 'ਚ ਰੇਨ ਵਾਟਰ ਸਟੋਰੇਜ ਲਗਾਉਣ ਨੂੰ ਲੈ ਕੇ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ। ਇਹ ਹਾਲ ਇਸ ਸਬੰਧੀ ਬਣੇ ਨਿਯਮਾਂ ਦੇ ਪਾਲਣ ਦਾ ਹੈ। ਉਸ ਦੇ ਤਹਿਤ 200 ਗਜ ਤੋਂ ਉਪਰ ਦੇ ਕੰਪਲੈਕਸਾਂ 'ਚ ਵਾਟਰ ਰਿਚਾਰਜਗ ਲਾਜ਼ਮੀ ਹਨ। ਉਸ ਨੂੰ ਲਾਗੂ ਕਰਵਾਉਣ ਲਈ ਨਿਗਮ ਵਲੋਂ ਨਕਸ਼ਾ ਪਾਸ ਕਰਵਾਉਂਦੇ ਸਮੇਂ ਬਕਾਇਦਾ ਸਿਕਊਰਿਟੀ ਵੀ ਲਈ ਜਾਂਦੀ ਹੈ। ਜਦ ਕਿ ਸਿਸਟਮ ਖਾਨਾਪੂਰਤੀ ਤੋਂ ਵੱਧ ਕੁਝ ਨਹੀਂ ਸਾਬਿਤ ਹੋ ਰਿਹਾ ਕਿਉਂਕਿ ਲੋਕ ਰੇਨ ਵਾਟਰ ਸਟੋਰੇਜ ਸਿਸਟਮ ਨਹੀਂ ਲਗਾਉਂਦੇ। ਇਸ ਦਾ ਸਬੂਤ ਇਹ ਹੈ ਕਿ ਕਿਸੇ ਨੇ ਵੀ ਨਕਸ਼ੇ ਦੇ ਨਾਲ ਜਮਾ ਕਰਵਾਈ ਸਿਕਊਰਿਟੀ ਵਾਪਸ ਲੈਣ ਦੀ ਡਿਮਾਂਡ ਹੀ ਨਹੀਂ ਕੀਤੀ ਤੇ ਇਹ ਪੈਸਾ ਨਿਗਮ ਦੀ ਆਮਦਨ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ। ਜਿਸ ਬਾਰੇ 'ਚ ਪ੍ਰਸ਼ਾਸਨ ਵਲੋਂ ਕੀਤੇ ਪੁਖਤਾ ਕਦਮ ਨਾ ਚੁੱਕਣ ਨਾਲ ਇਨ੍ਹਾਂ ਬਰਸਾਤਾਂ 'ਚ ਵੀ ਲੱਖਾਂ ਲੀਟਰ ਪਾਣੀ ਦੁਬਾਰਾ ਜ਼ਮੀਨ 'ਚ ਜਾਣ ਦੀ ਜਗ੍ਹਾ ਸੀਵਰੇਜ ਤੇ ਸੜਕਾਂ 'ਤੇ ਵਹਿ ਕੇ ਬਰਬਾਦ ਹੋ ਜਾਵੇਗਾ।
ਸਰਕਾਰੀ ਮਦਦ ਨਾ ਮਿਲਣ ਕਾਰਨ ਘੱਟ ਹੈ ਦਿਲਚਸਪੀ
ੰੈਮਾਹਿਰਾਂ ਦੇ ਮੁਤਾਬਕ ਰੇਨ ਵਾਟਰ ਸਟੋਰੇਜ ਨੂੰ ਲੈ ਕੇ ਲੋਕਾਂ 'ਚ ਦਿਲਚਸਪੀ ਘੱਟ ਹੋਣ ਦੀ ਵਜ੍ਹਾ ਸੋਲਰ ਸਿਸਟਮ ਲਗਾਉਣ ਦੀ ਤਰ੍ਹਾਂ ਕੋਈ ਸਬਸਿਡੀ ਨਾ ਮਿਲਣਾ ਵੀ ਹੈ, ਜਦ ਕਿ ਵਾਟਰ ਰਿਚਾਰਜਿੰਗ ਹੋਵੇਗੀ ਤਾਂ ਪਾਣੀ ਸਾਂਝੇ ਪੁੱਲ 'ਚ ਹੀ ਜਾਵੇਗਾ।
ਪੀ. ਏ. ਯੂ ਕਰ ਰਿਹਾ ਵਿਚਾਰ
ਰੇਨ ਵਾਟਰ ਸਟੋਰੇਜ ਨੂੰ ਲੈ ਕੇ ਲਗਾਤਾਰ ਸਟਡੀ ਕਰ ਰਹੇ ਪੀ. ਏ. ਯੂ ਨੇ ਇਸ ਸਿਸਟਮ ਨੂੰ ਕੈਂਪਸ 'ਚ ਤਾਂ ਅਪਨਾਇਆ ਹੀ ਹੈ। ਉਸ ਨੂੰ ਲੈ ਕੇ ਲਗਾਤਾਰ ਪ੍ਰਚਾਰ ਵੀ ਕਰ ਰਿਹਾ ਹੈ। ਸਾਇਲ ਐਂਡ ਵਾਟਰ ਡਿਪਾਰਟਮੈਂਟ ਦੇ ਡਾ. ਰਾਜਨ ਅਗਰਵਾਲ ਮੁਤਾਬਕ ਰੇਨ ਵਾਟਰ ਸਟੋਰੇਜ ਅਪਨਾਉਣ ਦੇ ਇੱਛੁਕ ਜੋ ਲੋਕ ਪੀ. ਏ. ਯੂ 'ਚ ਵਿਜ਼ੀਟ ਕਰਦੇ ਹਨ, ਉਨ੍ਹਾਂ ਨੂੰ ਉਥੇ ਲੱਗੇ ਸਿਸਟਮ ਦੀ ਡੇਮੋਂ ਦੇਣ ਸਮੇਤ ਗਾਈਡ ਤਾਂ ਕੀਤਾ ਹੀ ਜਾਂਦਾ ਹੈ। ਕਿਸੇ ਦੇ ਪਰਿਸਰ 'ਚ ਜਾ ਕੇ ਸਾਈਟ ਸਿਲੈਕਸ਼ਨ ਤੇ ਪ੍ਰਾਜੈਕਟ ਬਾਰੇ ਵੀ ਹੋਰ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਸ ਦੇ ਤਹਿਤ ਸਰਕਾਰੀ ਕਾਲਜ ਫਾਰ ਵੂਮੈਨ 'ਚ ਸਿਸਟਮ ਲਗਵਾਇਆ ਗਿਆ ਹੈ।
ਗ੍ਰੀਨ ਬੈਲਟ ਡਿਵੈਲਪ ਕਰਨ ਨਾਲ ਵੀ ਹੋਵੇਗਾ ਫਾਇਦਾ
ਜਾਣਕਾਰਾਂ ਦੇ ਮੁਤਾਬਕ ਜੇਕਰ ਕੋਈ ਰੇਨ ਵਾਟਰ ਸਟੋਰੇਜ ਨਹੀਂ ਵੀ ਲਗਾਉਂਦਾ ਤਾਂ ਆਪਣੇ ਘਰ ਜਾਂ ਵਪਾਰਿਕ ਪਰਿਸਰ 'ਚ ਗ੍ਰੀਨ ਬੈਲਟ ਹੀ ਚੰਗੇ ਤੇ ਡਿਵੈਲਪ ਕਰ ਲਏ ਤਾਂ ਵਾਟਰ ਰਿਚਾਰਜਿੰਗ ਦੇ ਉਦੇਸ਼ ਨੂੰ ਕਾਫੀ ਹਦ ਤਕ ਹਲ ਕੀਤਾ ਜਾ ਸਕਦਾ ਹੈ। ਇਹ ਹੀ ਫਾਰਮੂਲਾ ਨਿਗਮ 'ਤੇ ਵੀ ਲਾਗੂ ਹੁੰਦਾ ਹੈ ਪਰ ਉਸ ਜ਼ਿਆਦਾਤਰ ਪਾਰਕਾਂ ਜਾਂ ਗ੍ਰੀਨ ਬੈਲਟ 'ਚ ਪੱਥਰ ਜਿਹੀਆਂ ਗਰਾਊਂਡ ਬਣੀਆਂ ਹੋਣ ਕਾਰਨ ਫਾਇਦਾ ਨਹੀਂ ਹੋ ਰਿਹਾ।