ਲੁਧਿਆਣਾ : ਮੀਂਹ ਦੇ ਜ਼ੋਰਦਾਰ ਛਰਾਟੇ ਨਾਲ ਮੌਸਮ ਨੇ ਲਈ ਕਰਵਟ

Thursday, Nov 28, 2019 - 11:21 AM (IST)

ਲੁਧਿਆਣਾ : ਮੀਂਹ ਦੇ ਜ਼ੋਰਦਾਰ ਛਰਾਟੇ ਨਾਲ ਮੌਸਮ ਨੇ ਲਈ ਕਰਵਟ

ਲੁਧਿਆਣਾ (ਸਲੂਜਾ) : ਬੀਤ ਰਾਤ ਦੇ ਲਗਭਗ 8 ਵਜੇ ਦੇ ਕਰੀਬ ਸਥਾਨਕ ਨਗਰ ਵਿਚ ਮੌਸਮ ਨੇ Îਇਕ ਵਾਰ ਫਿਰ ਕਰਵਟ ਲਈ। ਬੱਦਲਾਂ ਦੇ ਲਗਾਤਾਰ ਗਰਜਣ ਨਾਲ ਲੁਧਿਆਣਵੀ ਕੁਝ ਸਮੇਂ ਲਈ ਤਾਂ ਇਕਦਮ ਸਹਿਮ ਗਏ ਜੋ ਜਿੱਥੇ ਸੀ, ਉੱਥੇ ਹੀ ਰੁਕ ਗਿਆ। ਉਸ ਤੋਂ ਬਾਅਦ ਸ਼ੁਰੂ ਹੋਈ ਬਾਰਸ਼ ਦਾ ਨੌਜਵਾਨ ਪੀੜ੍ਹੀ ਨੇ ਆਪਣੇ ਹੀ ਅੰਦਾਜ਼ ਵਿਚ ਮਜ਼ਾ ਲਿਆ। ਬਾਰਸ਼ ਦੇ ਆਏ ਜ਼ੋਰਦਾਰ ਛਰਾਟੇ ਨਾਲ ਸ਼ੀਤ ਲਹਿਰ ਆਪਣੇ ਰੰਗ ਵਿਚ ਮਹਿਸੂਸ ਕੀਤੀ ਜਾਣ ਲੱਗੀ। ਨਗਰ ਦੇ ਬਹੁਤੇ ਇਲਾਕਿਆਂ ਵਿਚੋਂ ਬਿਜਲੀ ਸਪਲਾਈ ਦੇ ਠੱਪ ਹੋਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਇੱਥੇ ਦੱਸ ਦੇਈਏ ਕਿ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਮੌਸਮ ਦਾ ਮਿਜਾਜ਼ ਆਮ ਰਿਹਾ।
ਕਿਵੇਂ ਦਾ ਰਹੇਗਾ ਮੌਸਮ ਦਾ ਮਿਜਾਜ਼
ਪੀ.ਏ.ਯੂ. ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ 24 ਘੰਟੇ ਦੌਰਾਨ ਲੁਧਿਆਣਾ ਅਤੇ ਆਲੇ ਦੁਆਲੇ ਦੇ ਕੁਝ ਇਲਾਕਿਆਂ ਵਿਚ ਬੱਦਲਾਂ ਦੇ ਛਾਏ ਰਹਿਣ ਦੀ ਸੰਭਾਵਨਾ ਹੈ।
ਚਿੰਤਾ ਦੀ ਗੱਲ ਨਹੀਂ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ 95 ਫੀਸਦੀ ਕਣਕ ਦੀ ਬੀਜਾਈ ਦਾ ਕੰਮ ਪੂਰਾ ਹੋ ਚੁੱਕਾ ਹੈ। ਹਾਲ ਦੀ ਘੜੀ ਇਸ ਤਰ੍ਹਾਂ ਦੇ ਮੌਸਮ ਅਤੇ ਬਾਰਸ਼ ਨਾਲ ਕਿਸਾਨਾਂ ਲਈ ਕੋਈ ਚਿੰਤਾ ਦੀ ਗੱਲ ਨਹੀਂ ਹੈ।
 


author

Babita

Content Editor

Related News