ਮੀਂਹ ਕਾਰਨ ਐੱਸ. ਐੱਸ. ਪੀ. ਦੀ ਰਿਹਾਇਸ਼ ਅੱਗੇ ਡਿੱਗਿਆ ਵਿਸ਼ਾਲ ਦਰੱਖਤ

Thursday, Aug 03, 2017 - 06:28 AM (IST)

ਮੀਂਹ ਕਾਰਨ ਐੱਸ. ਐੱਸ. ਪੀ. ਦੀ ਰਿਹਾਇਸ਼ ਅੱਗੇ ਡਿੱਗਿਆ ਵਿਸ਼ਾਲ ਦਰੱਖਤ

ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ਵਿਚ ਅੱਜ ਤੜਕੇ ਪਏ ਮੋਹਲੇਧਾਰ ਮੀਂਹ ਨਾਲ ਕਈ ਇਲਾਕੇ ਜਲ-ਥਲ ਹੋ ਗਏ। ਤੜਕੇ ਕਰੀਬ 3 ਵਜੇ ਸ਼ੁਰੂ ਹੋਇਆ ਮੀਂਹ 7 ਵਜੇ ਤੱਕ ਜਾਰੀ ਰਿਹਾ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਾਣੀ ਇਸ ਤਰ੍ਹਾਂ ਇਕੱਠਾ ਹੋ ਗਿਆ, ਜਿਵੇਂ ਕੋਈ ਝੀਲ ਹੋਵੇ। ਇਸ ਤੋਂ ਇਲਾਵਾ ਸ਼ਿਮਲਾ ਪਹਾੜੀ ਚੌਕ, ਜ਼ਿਲਾ ਕਚਹਿਰੀ, ਰੈੱਡ ਰੋਡ, ਕੋਤਵਾਲੀ ਬਾਜ਼ਾਰ, ਰੇਲਵੇ ਰੋਡ, ਪ੍ਰੇਮਗੜ੍ਹ, ਪ੍ਰਲਾਹਦ ਨਗਰ, ਡੀ. ਏ. ਵੀ. ਸਕੂਲ ਰੋਡ, ਸਰਕਾਰੀ ਕਾਲਜ ਰੋਡ, ਜਲੰਧਰ ਰੋਡ, ਮੁਹੱਲਾ ਟਿੱਬਾ ਸਾਹਿਬ, ਪ੍ਰਤਾਪ ਚੌਕ ਆਦਿ ਇਲਾਕਿਆਂ 'ਚ ਪਾਣੀ ਗੋਡੇ-ਗੋਡੇ ਭਰ ਗਿਆ ਅਤੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 
70 ਐੱਮ. ਐੱਮ. ਪਿਆ ਮੀਂਹ 
ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਵਿਚ 70 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 3-4 ਦਿਨਾਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।  ਭਾਰੀ ਮੀਂਹ ਕਾਰਨ ਤੜਕੇ ਮਾਲ ਰੋਡ 'ਤੇ ਐੱਸ. ਐੱਸ. ਪੀ. ਦੀ ਰਿਹਾਇਸ਼ ਸਾਹਮਣੇ ਇਕ ਵਿਸ਼ਾਲ ਦਰੱਖਤ ਡਿੱਗ ਜਾਣ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਅਤੇ ਸਵੇਰੇ 5 ਵਜੇ ਦੇ ਕਰੀਬ ਚੰਡੀਗੜ੍ਹ ਵੱਲੋਂ ਆ ਰਹੇ ਫੌਜ ਦੀਆਂ ਗੱਡੀਆਂ ਦੇ ਕਾਫਿਲੇ ਨੂੰ ਮਾਲ ਰੋਡ ਤੋਂ ਲੰਘਣ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫੌਜੀਆਂ ਨੂੰ ਖੁਦ ਹੀ ਦਰੱਖਤ ਦੀਆਂ ਟਾਹਣੀਆਂ ਕੱਟ ਤੇ ਰਸਤਾ ਬਣਾ ਕੇ ਆਵਾਜਾਈ ਬਹਾਲ ਕਰਨੀ ਪਈ। 


Related News