ਚੰਡੀਗੜ੍ਹ 'ਚ ਮੀਂਹ ਨੇ ਤੋੜਿਆ ਪਿਛਲੇ 8 ਸਾਲਾਂ ਦਾ ਰਿਕਾਰਡ, ਜਲ-ਥਲ ਹੋਇਆ ਪੂਰਾ ਸ਼ਹਿਰ

07/10/2023 4:02:18 PM

ਚੰਡੀਗੜ੍ਹ (ਪਾਲ) : ਮਾਨਸੂਨ ਅਤੇ ਵੈਸਟਰਨ ਡਿਸਟਰਬੈਂਸ ਦਾ ਅਸਰ ਸ਼ਹਿਰ 'ਚ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਦੇਰ ਸ਼ਾਮ ਤੋਂ ਸ਼ਹਿਰ 'ਚ ਬੂੰਦਾਬਾਂਦੀ ਸ਼ੁਰੂ ਹੋ ਗਈ ਸੀ। ਸ਼ਨੀਵਾਰ ਸਵੇਰੇ ਤੋਂ ਮੀਂਹ ਦੀ ਝੜੀ ਲੱਗ ਗਈ, ਜੋ ਦੇਰ ਰਾਤ ਤੱਕ ਜਾਰੀ ਰਹੀ। ਚੰਡੀਗੜ੍ਹ ਮੌਸਮ ਕੇਂਦਰ ਦੇ ਵਿਗਿਆਨੀ ਏ. ਕੇ. ਸਿੰਘ ਨੇ ਦੱਸਿਆ ਕਿ ਮਾਨਸੂਨ ਅਤੇ ਡਬਲਿਊ. ਡੀ. ਦਾ ਅਸਰ ਹੋਣ ਨਾਲ ਭਾਰੀ ਮੀਂਹ ਦੇ ਹਾਲਾਤ ਬਣੇ ਹੋਏ ਹਨ। ਇਸ ਮੀਂਹ ਨੇ ਸ਼ਹਿਰ 'ਚ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਗਲੇ 2 ਦਿਨ ਲਈ ਇਹ ਹਾਲਾਤ ਬਣੇ ਹੋਏ ਹਨ। ਸ਼ਨੀਵਾਰ ਸਵੇਰੇ 8.30 ਤੋਂ ਰਾਤ 9 ਵਜੇ ਤੱਕ 90 ਐੱਮ. ਐੱਮ. ਮੀਂਹ ਦਰਜ ਹੋ ਚੁੱਕਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਵਾਲੇ ਪਾਸੇ ਆਉਣ ਵਾਲੇ ਸਾਵਧਾਨ! ਜ਼ਰਾ ਇਨ੍ਹਾਂ ਤਸਵੀਰਾਂ ਵੱਲ ਮਾਰ ਲਓ ਇਕ ਨਜ਼ਰ

ਲਗਾਤਾਰ ਪਏ ਮੀਂਹ ਦਾ ਵੱਡਾ ਅਸਰ ਤਾਪਮਾਨ ’ਤੇ ਦੇਖਣ ਨੂੰ ਮਿਲਿਆ। ਸਵੇਰੇ 8.30 ਵਜੇ ਦਿਨ ਦਾ ਤਾਪਮਾਨ 26 ਡਿਗਰੀ ਰਿਕਾਰਡ ਕੀਤਾ ਗਿਆ ਸੀ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕੇਂਦਰ ਮੁਤਾਬਕ ਵੱਧ ਤੋਂ ਵੱਧ ਤਾਪਮਾਨ 'ਚ 8 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਸ਼ਾਮ 5.30 ਵਜੇ ਤੱਕ ਵੱਧ ਤੋਂ ਵੱਧ ਤਾਪਮਾਨ 24.5 ਡਿਗਰੀ ਤੱਕ ਪਹੁੰਚ ਗਿਆ ਸੀ। ਮੌਸਮ ਕੇਂਦਰ ਨੇ ਮੀਂਹ ਨੂੰ ਵੇਖਦਿਆਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਲਈ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ, ਜਿਸ 'ਚ 15 ਜੁਲਾਈ ਤੱਕ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ 'ਚ ਮੀਂਹ ਕਾਰਨ ਕੁਝ ਥਾਵਾਂ ’ਤੇ ਮੀਂਹ ਪੈਣ ਦੇ ਆਸਾਰ ਹਨ। ਉਥੇ ਹੀ ਤਾਪਮਾਨ ਸਬੰਧੀ ਏ. ਕੇ. ਸਿੰਘ ਨੇ ਦੱਸਿਆ ਕਿ ਵੱਡੀ ਗਿਰਾਵਟ ਤਾਪਮਾਨ ਵਿਚ ਹੋਈ ਹੈ, ਇਸ ਤੋਂ ਜ਼ਿਆਦਾ ਗਿਰਾਵਟ ਨਹੀਂ ਹੋਵੇਗੀ। ਦਿਨ ਅਤੇ ਰਾਤ ਦੇ ਪਾਰੇ ਵਿਚ ਸ਼ਨੀਵਾਰ ਨੂੰ ਸਿਰਫ਼ 1 ਡਿਗਰੀ ਦਾ ਫਰਕ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਰ ਵੱਢੀ ਲਾਸ਼ ਦੀ ਗੁੱਥੀ ਸੁਲਝੀ, ਸੀਰੀਅਲ ਕਿਲਰ ਨੇ ਪਤਨੀ ਨਾਲ ਮਿਰ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼
32 ਡਿਗਰੀ ਤੱਕ ਪਹੁੰਚ ਸਕਦਾ ਹੈ ਤਾਪਮਾਨ
ਵਿਭਾਗ ਦੇ ਲਾਂਗ ਫਾਰਕਾਸਟ ਵਿਚ ਦੇਖੀਏ ਤਾਂ 13 ਜੁਲਾਈ ਤੱਕ ਸ਼ਹਿਰ 'ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ 'ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27 ਤੋਂ ਲੈ ਕੇ 32 ਡਿਗਰੀ ਤਕ ਰਹਿ ਸਕਦਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 24 ਤੋਂ 25 ਡਿਗਰੀ ਤਕ ਰਹਿ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News