ਪੰਜਾਬ ’ਚ ਜਲਦੀ ਦਸਤਕ ਦੇ ਸਕਦੈ ਪ੍ਰੀ-ਮਾਨਸੂਨ, ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਸੰਭਾਵਨਾ

Sunday, Jun 25, 2023 - 06:33 PM (IST)

ਪੰਜਾਬ ’ਚ ਜਲਦੀ ਦਸਤਕ ਦੇ ਸਕਦੈ ਪ੍ਰੀ-ਮਾਨਸੂਨ, ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਸੰਭਾਵਨਾ

ਲੁਧਿਆਣਾ (ਬਸਰਾ) : ਪੰਜਾਬ ’ਚ ਇਸ ਸਮੇਂ ਜ਼ਿਆਦਾਤਰ ਇਲਾਕਿਆਂ ’ਚ ਲੋਕਾਂ ਨੂੰ ਭਾਰੀ ਹੁੰਮਸ ਅਤੇ ਅੱਗ ਵਰ੍ਹਾਊ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਕੁੱਝ ਹਿੱਸਿਆ ’ਚ ਹਲਕੀ ਬਾਰਿਸ਼ ਹੋਣ ਨਾਲ ਦੂਜੇ ਪਾਸੇ ਥੋੜ੍ਹੀ ਰਾਹਤ ਵੀ ਮਿਲੀ ਹੈ। ਜੇਕਰ ਪ੍ਰੀ-ਮਾਨਸੂਨ ਦੀ ਗੱਲ ਕਰੀਏ ਤਾਂ 26 ਤੋਂ 28 ਜੂਨ ਵਿਚਾਲੇ ਇਹ ਦਿੱਲੀ ’ਚ ਦਾਖ਼ਲ ਹੋ ਜਾਵੇਗਾ ਅਤੇ ਫਿਰ ਪੰਜਾਬ ਦੀ ਵਾਰੀ ਆਵੇਗੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ

ਜਾਣਕਾਰੀ ਮੁਤਾਬਕ ਜੁਲਾਈ ਦੇ ਪਹਿਲੇ ਪੰਦਰਵਾੜੇ ਦੇ ਅਖੀਰ ’ਚ ਸੂਬੇ ਅੰਦਰ ਮਾਨਸੂਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਿਪਰਜੋਏ ਤੂਫਾਨ ਕਾਰਨ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ, ਤੂਫਾਨ ਦਾ ਅਸਰ ਖ਼ਤਮ ਹੁੰਦੇ ਹੀ ਮਾਨਸੂਨ ਨੇ ਫਿਰ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 14 ਸਾਲਾਂ ਦੌਰਾਨ 6 ਵਾਰ ਅਜਿਹੇ ਮੌਕੇ ਆਏ ਹਨ, ਜਦ ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦਿੱਤੀ ਹੈ। 24 ਤੋਂ 29 ਜੂਨ ਤੱਕ ਪੰਜਾਬ ’ਚ ਮੀਂਹ ਦੀ ਸੰਭਾਵਨਾ ਹੈ ਅਤੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੀ ਆਖਰੀ ਚਿਤਾਵਨੀ, ਜੇ ਨਾ ਕੀਤਾ ਇਹ ਕੰਮ ਤਾਂ ਕੱਟੇਗਾ ਮੋਟਾ ਚਲਾਨ

ਮੌਸਮ ਵਿਭਾਗ ਮੁਤਾਬਕ ਕੱਲ ਦੇ ਮੁਕਾਬਲੇ ਅੱਜ ਤਾਪਮਾਨ ’ਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ 43.6 ਡਿਗਰੀ ਸੈਲਸੀਅਸ ਰਿਹਾ। ਹਾਲਾਂਕਿ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ ਪਰ ਹੁੰਮਸ ਅਤੇ ਤਪਿਸ਼ ਭਰੀ ਗਰਮੀ ਨੇ ਲੋਕਾਂ ਨੂੰ ਹਾਲੋ-ਬੇਹਾਲ ਕਰ ਦਿੱਤਾ।

ਇਹ ਵੀ ਪੜ੍ਹੋ : ਸੂਬੇ ਦੇ 3.50 ਲੱਖ ਪੈਨਸ਼ਨਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News