ਲੁਧਿਆਣਾ 'ਚ ਮੀਂਹ ਕਾਰਨ ਬਦਲਿਆ ਮੌਸਮ, ਠੰਡ ਨੇ ਪੂਰੀ ਤਰ੍ਹਾਂ ਫੜ੍ਹਿਆ ਜ਼ੋਰ
Tuesday, Nov 15, 2022 - 09:15 AM (IST)
ਲੁਧਿਆਣਾ (ਸਲੂਜਾ) : ਲੁਧਿਆਣਾ ’ਚ ਐਤਵਾਰ ਸਵੇਰ ਤੋਂ ਦੇਰ ਰਾਤ ਤੱਕ ਰੁਕ-ਰੁਕ ਕੇ ਪਏ ਮੀਂਹ ਕਾਰਨ ਮੌਸਮ ’ਚ ਬਦਲਾਅ ਆਇਆ। ਇਸ ਨਾਲ ਠੰਡ ਨੇ ਜ਼ੋਰ ਫੜ੍ਹ ਲਿਆ ਹੈ। ਸਵੇਰੇ ਕੁੱਝ ਸਮਾਂ ਸੂਰਜ ਦੇਵਤਾ ਦੇ ਦਰਸ਼ਨ ਹੋਏ ਪਰ ਦੁਪਹਿਰ ਬਾਅਦ ਆਸਮਾਨ ’ਤੇ ਧੂੰਏਂ ਦੀ ਪਰਤ ਦਿਖਾਈ ਦੇਣ ਲੱਗੀ। ਠੰਡ ਵੱਧਣ ਦੇ ਨਾਲ ਹੀ ਲੋਕ ਗਰਮ ਕੱਪੜਿਆਂ ’ਚ ਕੈਦ ਹੋਏ ਦੇਖੇ ਗਏ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ 'ਪਰਾਲੀ' ਦੇ ਹੱਲ ਦਾ ਖੁੱਲ੍ਹਿਆ ਨਵਾਂ ਰਾਹ, ਹੁਣ ਸਾੜਨ ਦੀ ਨਹੀਂ ਆਵੇਗੀ ਨੌਬਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 24.5 ਡਿਗਰੀ ਅਤੇ ਘੱਟੋ-ਘੱਟ 14.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਨਸ਼ੇੜੀ ਨੌਜਵਾਨ ਨੂੰ ਛੱਡ ਗਈ ਪਤਨੀ ਤੇ ਬੱਚੇ, ਘਰ 'ਚ ਇਕੱਲੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਖੇਤੀ ਮਾਹਿਰਾਂ ਅਨੁਸਾਰ ਆਉਣ ਵਾਲੇ ਸਮੇਂ ’ਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਫ਼ਸਲ ਲਈ ਮੌਸਮ ਜਿੰਨਾ ਠੰਡਾ ਹੋਵੇਗਾ, ਝਾੜ ਵੀ ਓਨਾ ਹੀ ਚੰਗਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ