ਲੁਧਿਆਣਾ 'ਚ ਪਏ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ

07/18/2020 5:44:43 PM

ਲੁਧਿਆਣਾ (ਨਰਿੰਦਰ) : ਮੌਸਮ ਮਹਿਕਮੇ ਵੱਲੋਂ ਜਾਰੀ ਭਵਿੱਖਬਾਣੀ ਦੇ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ 'ਚ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ। ਲੁਧਿਆਣਾ 'ਚ ਵੀ ਅੱਜ ਕਈ ਥਾਵਾਂ 'ਤੇ ਤੇਜ਼ ਮੀਂਹ ਪਿਆ, ਜਿਸ ਨਾਲ ਨਾ ਸਿਰਫ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਸਗੋਂ ਕਿਸਾਨਾਂ ਲਈ ਵੀ ਇਹ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ। ਮੀਂਹ ਪੈਣ ਕਾਰਨ ਪਾਰੇ 'ਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਵੀ ਲੋਕਾਂ ਨੂੰ ਨਿਜ਼ਾਤ ਮਿਲੀ ਹੈ।

ਇਹ ਵੀ ਪੜ੍ਹੋ : ਨਵ-ਵਿਆਹੁਤਾ ਧੀ ਦੀਆਂ ਰੁਲ੍ਹੀਆਂ ਸਦਰਾਂ, ਮਾਪਿਆਂ ਪੱਲੇ ਪਾਇਆ ਉਮਰਾਂ ਦਾ ਰੋਣਾ

PunjabKesari

ਲੁਧਿਆਣਾ 'ਚ ਅੱਜ ਸਵੇਰੇ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ, ਹਾਲਾਂਕਿ ਮੌਸਮ ਮਹਿਕਮੇ ਵੱਲੋਂ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਨਾਲ ਹੀ ਕਈ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਵੀ ਗੱਲ ਕਹੀ ਸੀ। ਪੰਜਾਬ 'ਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦੀ ਫ਼ਸਲ ਬੀਜੀ ਜਾ ਚੁੱਕੀ ਹੈ, ਜਿਸ 'ਚ ਪਾਣੀ ਖੜ੍ਹਾ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਮੀਂਹ ਨਾਲ ਕਿਸਾਨਾਂ ਦੀ ਪਾਣੀ ਦੀ ਪੂਰਤੀ ਹੋਵੇਗੀ। ਉਨ੍ਹਾਂ ਨੂੰ ਮੋਟਰਾਂ ਅਤੇ ਇੰਜਣ ਘੱਟ ਚਲਾਉਣੇ ਪੈਣਗੇ।
ਇਹ ਵੀ ਪੜ੍ਹੋ : ...ਤੇ ਹੁਣ ਵਾਹਨ ਚਾਲਕ ਮੌਕੇ 'ਤੇ ਹੀ ਭੁਗਤ ਸਕਣਗੇ 'ਚਲਾਨ'


Babita

Content Editor

Related News