ਪੰਜਾਬ-ਹਿਮਾਚਲ 'ਚ ਮੀਂਹ ਦਾ ਕਹਿਰ, ਦਿੱਲੀ 'ਚ ਵੀ ਫਲੱਡ ਅਲਰਟ

8/19/2019 8:29:11 AM

ਚੰਡੀਗੜ੍ਹ/ਸ਼ਿਮਲਾ— ਪੰਜਾਬ ਅਤੇ ਹਿਮਾਚਲ 'ਚ ਭਾਰੀ ਮੀਂਹ ਕਾਰਨ ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਕਹਿਰ ਢਾਹ ਰਿਹਾ ਹੈ। ਐਤਵਾਰ ਨੂੰ ਭਾਰੀ ਮੀਂਹ ਨੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਹੜਕੰਪ ਮਚਾਇਆ। ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ 'ਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ 22 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਮੌਸਮ 'ਚ ਜੇਕਰ ਤੁਸੀਂ ਹਿਮਾਚਲ ਪ੍ਰਦੇਸ਼ ਜਾਂ ਉੱਤਰਾਖੰਡ ਘੁੰਮਣ ਦੀ ਯੋਜਨਾ ਬਣਾਈ ਹੈ ਤਾਂ ਫਿਲਹਾਲ ਇਸ ਨੂੰ ਰੱਦ ਕਰਨਾ ਹੀ ਠੀਕ ਹੋਵੇਗਾ।


ਸਤਲੁਜ ਤੇ ਯਮੁਨਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਕਈ ਦਰਿਆਵਾਂ 'ਚ ਪਾਣੀ ਖਤਰੇ ਦੇ ਨਿਸ਼ਾਨ ਤਕ ਪੁੱਜ ਚੁੱਕਾ ਹੈ। ਦੱਖਣੀ ਭਾਰਤ ਦੇ ਕੇਰਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 121 ਹੋ ਗਈ ਹੈ, ਜਦੋਂ ਕਿ ਕਰਨਾਟਕ 'ਚ ਵੀ ਸਥਿਤੀ ਗੰਭੀਰ ਹੈ।


PunjabKesari
- ਹਿਮਾਚਲ 'ਚ ਕਈ ਜਗ੍ਹਾ ਲੈਂਡਸਲਾਈਡ ਕਾਰਨ ਸੂਬੇ ਦੇ ਕਈ ਇਲਾਕੇ ਇਕ-ਦੂਜੇ ਦੇ ਸੰਪਰਕ ਤੋਂ ਟੁੱਟ ਗਏ ਹਨ। ਬੀਤੇ ਦਿਨ ਕਾਲਕਾ ਤੇ ਸ਼ਿਮਲਾ ਦਰਮਿਆਨ ਰੇਲ ਸੇਵਾਵਾਂ ਅਤੇ ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਆਵਾਜਾਈ ਠੱਪ ਹੋ ਗਈ।ਸ਼ਿਮਲਾ, ਸੋਲਨ, ਕੁੱਲੂ ਅਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਸਾਰੇ ਸਕੂਲ ਅਤੇ ਕਾਲਜ ਸੋਮਵਾਰ ਨੂੰ ਬੰਦ ਰਹਿਣਗੇ।

 

PunjabKesari

- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ਦੇ ਕਈ ਪਿੰਡਾਂ 'ਚ ਹੜ੍ਹ ਕਾਰਨ ਲੋਕ ਪ੍ਰਭਾਵਿਤ ਹੋਏ ਹਨ। ਦਹਿਰਾਦੂਨ 'ਚ ਇਕ ਔਰਤ ਕਾਰ ਸਮੇਤ ਨਦੀ 'ਚ ਰੁੜ੍ਹ ਗਈ। ਪਉੜੀ ਗੜਵਾਲ, ਚਮੋਲੀ, ਉੱਤਰਕਾਸ਼ੀ, ਰੁਦਰਪ੍ਰਯਾਗ, ਪਿਥੌਰਾਗੜ, ਚੰਪਾਵਤ, ਬਾਗੇਸ਼ਵਰ ਅਤੇ ਨੈਨੀਤਾਲ ਵਰਗੇ ਖੇਤਰ ਸਭ ਤੋਂ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਸਥਿਤੀ ਠੀਕ ਹੋਣ ਤਕ ਯਾਤਰਾ ਤੋਂ ਦੂਰ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ। ਉੱਥੇ ਹੀ ਪੰਜਾਬ 'ਚ ਫਿਲੌਰ ਕੋਲ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਹੈ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ