ਭਾਰੀ ਬਾਰਿਸ਼ 'ਚ ਡਿਊਟੀ 'ਤੇ ਡਟਿਆ ਟ੍ਰੈਫਿਕ ਪੁਲਸ ਮੁਲਾਜ਼ਮ, ਫੈਨ ਹੋਈ 'ਮਹਾਰਾਣੀ'

Sunday, Aug 18, 2019 - 04:46 PM (IST)

ਭਾਰੀ ਬਾਰਿਸ਼ 'ਚ ਡਿਊਟੀ 'ਤੇ ਡਟਿਆ ਟ੍ਰੈਫਿਕ ਪੁਲਸ ਮੁਲਾਜ਼ਮ, ਫੈਨ ਹੋਈ 'ਮਹਾਰਾਣੀ'

ਪਟਿਆਲਾ (ਬਿਊਰੋ)— ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਨੇੜੇ ਬਣੇ ਖੰਡਾ ਚੌਂਕ 'ਚ ਕੱਲ੍ਹ ਭਾਰੀ ਬਾਰਿਸ਼ ਹੋ ਰਹੀ ਸੀ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਦਿੱਤੀ ਗਈ ਸੀ। ਉੱਥੇ ਇਸ ਆਫਤ ਦੀ ਬਾਰਿਸ਼ ਵਿਚ ਟਰੈਫਿਕ ਪੁਲਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਸੀ। ਟਰੈਫਿਕ ਮੁਲਾਜ਼ਮ ਦੀ ਇਹ ਵੀਡੀਓ ਦੇਖ ਕੇ ਪਟਿਆਲਾ ਤੋਂ ਸੰਸਦ ਮੈਂਬਰ ਅਤੇ ਮਹਾਰਾਣੀ ਪ੍ਰਨੀਤ ਕੌਰ ਵੀ ਇਸ ਟਰੈਫਿਕ ਮੁਲਾਜ਼ਮ ਦੀ ਮੁਰੀਦ ਹੋ ਗਈ। ਇਸ ਮੁਲਾਜ਼ਮ ਦੀ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਨੀਤ ਕੌਰ ਨੇ ਲਿਖਿਆ ਕਿ ਜੇ ਹਰ ਇਕ ਸਰਕਾਰੀ ਕਰਮਚਾਰੀ ਆਪਣੇ ਫਰਜ਼ਾਂ ਪ੍ਰਤੀ ਇੰਨੀਂ ਦ੍ਰਿੜਤਾ ਰੱਖੇ ਤਾਂ ਬਹੁਤ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।

PunjabKesari


author

Shyna

Content Editor

Related News