ਅੱਜ ਤੇ ਕੱਲ ਹੋਵੇਗੀ ਭਾਰੀ ਬਾਰਿਸ਼!

Thursday, Jun 28, 2018 - 04:31 AM (IST)

ਅੱਜ ਤੇ ਕੱਲ ਹੋਵੇਗੀ ਭਾਰੀ ਬਾਰਿਸ਼!

ਲੁਧਿਆਣਾ(ਸਲੂਜਾ)-ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਨਾਲ 28 ਜੂਨ ਤੋਂ ਲੈ ਕੇ 30 ਜੂਨ ਤੱਕ ਬਾਰਿਸ਼ ਦਾ ਦੌਰ ਜਾਰੀ ਰਹੇਗਾ, ਜਦੋਂਕਿ 28 ਅਤੇ 29 ਜੂਨ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਮੌਸਮ ਦੇ ਮਿਜ਼ਾਜ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੁਲਾਈ ਦੇ ਪਹਿਲੇ ਹਫਤੇ ਤੋਂ ਮਾਨਸੂਨ ਆਪਣੇ ਰੰਗ 'ਚ ਨਜ਼ਰ ਆਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਲੁਧਿਆਣਾ ਵਿਚ 1.6 ਮਿਲੀਮੀਟਰ ਬਾਰਿਸ਼ ਹੋਈ, ਜਿਸ ਨਾਲ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਦੇ ਪਾਰੇ ਵਿਚ ਗਿਰਾਵਟ ਦਰਜ ਕੀਤੀ ਗਈ। ਮਹਾਨਗਰ ਵਿਚ ਬੁੱਧਵਾਰ ਨੂੰ ਸ਼ਾਮ ਸਮੇਂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਮੌਸਮ ਸੁਹਾਵਣਾ ਹੋ ਗਿਆ, ਜਿਸ ਨਾਲ ਤਾਪਮਾਨ ਘਟਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।
27 ਜੂਨ ਤੋਂ ਲੈ ਕੇ 30 ਜੂਨ ਤੱਕ ਕਿਸ ਸਾਲ ਕਿੰਨੀ ਹੋਈ ਬਾਰਿਸ਼ 
ਸਾਲ                    ਬਾਰਿਸ਼ ਮਿਲੀਲਿਟਰ
2012                      0
2013                     53
2014                      0
2015                    4.1
2016                   60.2
2017                   77.2
2018                   1.6   


Related News