ਮੀਂਹ, ਝੱਖੜ ਨੇ ਪ੍ਰਭਾਵਿਤ ਕੀਤੀ ਕਣਕ ਦੀ ਵਾਢੀ ਤੇ ਮੰਡੀਕਰਨ ਦੇ ਨਾਲ ਸਾਉਣੀ ਦੀ ਬਿਜਾਈ
Monday, May 04, 2020 - 09:31 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਣਕ ਦੀ ਵਾਢੀ ਦੌਰਾਨ ਲਗਾਤਾਰ ਪੈਅ ਰਹੇ ਮੀਂਹ ਨੇ ਜਿੱਥੇ ਕਣਕ ਦੀ ਵਾਢੀ ਅਤੇ ਮੰਡੀਕਰਨ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਅੱਜ ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਝੱਖੜ ਅਤੇ ਮੀਂਹ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਵਿਚ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ । ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਭਾਈਰੂਪਾ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਕਣਕ ਦੇ ਨਾੜ ਤੋਂ ਤੂੜੀ ਬਣਾਉਣੀ ਅਜੇ ਬਾਕੀ ਹੈ । ਇਸ ਮੀਂਹ ਨਾਲ ਨਾੜ ਗਲ਼ ਜਾਵੇਗਾ ਜਿਸ ਨਾਲ ਤੂੜੀ ਘੱਟ ਅਤੇ ਕਾਲੇ ਰੰਗ ਦੀ ਬਣੇਗੀ । ਉਨ੍ਹਾਂ ਕਿਹਾ ਕਿ ਨਰਮੇ ਅਤੇ ਮੂੰਗੀ ਦੀ ਬਿਜਾਈ ਇਸ ਮੀਂਹ ਕਾਰਨ ਕਰੰਡ ਹੋ ਗਈ । ਹੁਣ ਇਸ ਦੀ ਬਿਜਾਈ ਦੁਬਾਰਾ ਕਰਨੀ ਪਏਗੀ । ਜਿਸ ਨਾਲ ਬਿਜਾਈ ਉੱਤੇ ਖਰਚਾ ਵਧੇਗਾ ਅਤੇ ਸਮਾਂ ਬਰਬਾਦ ਹੋਵੇਗਾ ।
ਬਹੁਤੇ ਕਿਸਾਨ ਜਿਨ੍ਹਾਂ ਦੀ ਕਣਕ ਵਾਢੀ ਅਧੀਨ ਹੈ ਉਹ ਇਸ ਤੇਜ਼ ਹਨੇਰੀ ਕਾਰਨ ਡਿੱਗ ਗਈ ਹੈ। ਅਤੇ ਮੰਡੀਆਂ ਵਿਚ ਪਈ ਕਣਕ ਉੱਤੇ ਮੀਂਹ ਪੈਣ ਕਾਰਨ ਨਮੀਂ ਵਿਚ ਵਾਧਾ ਹੋ ਜਾਵੇਗਾ। ਉਨ੍ਹਾਂ ਮੁਤਾਬਕ ਹੁਣ ਜਿੰਨਾ ਸਮਾਂ ਚੰਗੀ ਧੁੱਪ ਨਹੀਂ ਲੱਗਦੀ ਕਣਕ ਦੀ ਵਾਢੀ ਅਤੇ ਵਿਕਰੀ ਘਾਟੇ ਦਾ ਸੌਦਾ ਹੈ। ਸਬਜ਼ੀ ਕਾਸ਼ਤਕਾਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਝੱਖੜ ਨੇ ਸ਼ਿਮਲਾ ਮਿਰਚ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਨੂੰ ਵੀ ਮਧੋਲ ਕੇ ਰੱਖ ਦਿੱਤਾ ।
ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਅਤੇ ਖਰੀਦ (ਲੱਖ ਟਨ) |
|
ਅੱਜ ਦੀ ਆਮਦ |
4.98 |
ਅੱਜ ਦੀ ਖਰੀਦ |
5.18 |
ਹੁਣ ਤੱਕ ਕੁੱਲ ਆਮਦ |
91.88 |
ਹੁਣ ਤੱਕ ਕੁੱਲ ਖਰੀਦ |
90.43 |
ਖਰੀਦ ਬਕਾਇਆ |
1.45 |
ਚਕਾਈ ਬਕਾਇਆ |
33.16 |
ਖਰੀਦ ਏਜੰਸੀਆਂ |
ਹੁਣ ਤੱਕ ਕਣਕ ਦੀ ਕੁੱਲ ਖਰੀਦ (ਟਨਾਂ ਵਿਚ) |
ਪਨਗ੍ਰੇਨ |
2665461 |
ਐੱਫ ਸੀ ਆਈ |
971975 |
ਮਾਰਕਫੈੱਡ |
2094130 |
ਪਨਸਪ |
1950892 |
ਵੇਅਰਹਾਊਸ |
1330999 |
ਪ੍ਰਾਈਵੇਟ ਖਰੀਦ |
29802 |