ਸਮਰਾਲਾ : ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ, ਹਾਈਵੇ ਪਾਣੀ ''ਚ ਡੁੱਬਿਆ

Saturday, Aug 17, 2019 - 06:33 PM (IST)

ਸਮਰਾਲਾ : ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ, ਹਾਈਵੇ ਪਾਣੀ ''ਚ ਡੁੱਬਿਆ

ਸਮਰਾਲਾ (ਸੰਜੇ ਗਰਗ) : ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਵਾਣੀ ਮਗਰੋਂ ਅੱਜ ਇੱਥੇ ਬਾਅਦ ਦੁਪਹਿਰ ਸ਼ੁਰੂ ਹੋਈ ਭਾਰੀ ਬਾਰਿਸ਼ ਨਾਲ ਪੂਰਾ ਇਲਾਕਾ ਜਲ-ਥਲ ਹੋ ਗਿਆ। ਪਿਛਲੇ ਤਿੰਨ ਘੰਟੇ ਤੋਂ ਪੈ ਰਹੀ ਮੋਹਲੇਧਾਰ ਬਰਸਾਤ ਨੇ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਸਮੇਤ ਸਾਰੀਆਂ ਪ੍ਰਮੁੱਖ ਸੜਕਾਂ ਪਾਣੀ ਵਿਚ ਡੁੱਬਣ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। 

ਕਈ ਵਾਹਨ ਮੀਂਹ ਦੇ ਪਾਣੀ ਵਿਚ ਫ਼ਸ ਗਏ ਹਨ ਅਤੇ ਉਨ੍ਹਾਂ ਨੂੰ ਟੋਚਨ ਪਾ ਕੇ ਕੱਢਿਆ ਗਿਆ। ਤੇਜ਼ ਮੀਂਹ ਲਗਾਤਾਰ ਜਾਰੀ ਹੈ ਅਤੇ ਜੇਕਰ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੋਂ ਇਲਾਵਾ ਹਾਈਵੇ ਕਿਨਾਰੇ ਦੀਆਂ ਦੁਕਾਨਾਂ ਤੇ ਹੋਰ ਬਿਲਡਿੰਗਾਂ ਵਿਚ ਵੜਨ ਦਾ ਖਤਰਾ ਮੰਡਰਾ ਰਿਹਾ ਹੈ।


author

Gurminder Singh

Content Editor

Related News