ਬਠਿੰਡਾ ਰੇਲਵੇ ਸਟੇਸ਼ਨ ''ਤੇ ਫੈਲੀ ਸਨਸਨੀ, ਗੱਡੀ ''ਤੇ ਚੜ੍ਹਦੇ ਸਮੇਂ ਯਾਤਰੀ ਦੀ ਮੌਤ

Wednesday, Aug 28, 2024 - 06:08 PM (IST)

ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਰੇਲਵੇ ਪਲੇਟਫਾਰਮ ਨੰਬਰ 7 ’ਤੇ ਜੰਮੂ ਤਵੀ ਰੇਲਗੱਡੀ ’ਤੇ ਚੜ੍ਹਦੇ ਸਮੇਂ ਅਚਾਨਕ ਚੱਕਰ ਆਉਣ ਕਾਰਨ ਇਕ ਬਜ਼ੁਰਗ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰ ਗੌਤਮ ਸ਼ਰਮਾ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਪਰ ਇਸ ਤੋਂ ਪਹਿਲਾਂ ਹੀ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। 

ਮ੍ਰਿਤਕ ਦੀ ਪਹਿਚਾਣ ਹਰੀ ਦਾਸ (65) ਪੁੱਤਰ ਜਿਗਰ ਸਿੰਘ ਵਾਸੀ ਸੂਰਤਗੜ੍ਹ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਅਯੁੱਧਿਆ ਤੋਂ ਬਠਿੰਡਾ ਪੁੱਜੇ ਸਨ ਅਤੇ ਅੱਗੇ ਸੂਰਤਗੜ੍ਹ ਜਾਣਾ ਸੀ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਜਥੇਬੰਦੀ ਦੇ ਮੈਂਬਰਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕਿ ਰੇਲਵੇ ਹਸਪਤਾਲ ਪਹੁੰਚਾਇਆ।


Gurminder Singh

Content Editor

Related News