ਰੇਲਵੇ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਰਿਜ਼ਰਵੇਸ਼ਨ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
Tuesday, Sep 16, 2025 - 06:08 PM (IST)

ਜੈਤੋ (ਰਘੁਨੰਦਨ ਪਰਾਸ਼ਰ) : ਫਿਰੋਜ਼ਪੁਰ ਰੇਲ ਮੰਡਲ ਦੇ ਇਕ ਅਧਿਕਾਰੀ ਨੇ ਅੱਜ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਅਨੁਸਾਰ 1 ਅਕਤੂਬਰ 2025 ਤੋਂ ਕਿਸੇ ਵੀ ਗੱਡੀ ਵਿਚ ਰਿਜ਼ਰਵੇਸ਼ਨ ਸ਼ੁਰੂ ਹੋਣ ਤੋਂ ਪਹਿਲੇ 15 ਮਿੰਟਾਂ ਦੌਰਾਨ ਸਿਰਫ਼ ਆਧਾਰ ਪ੍ਰਮਾਣਿਤ ਯੂਜ਼ਰ ਹੀ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਰਿਜ਼ਰਵਡ ਜਨਰਲ ਟਿਕਟ ਬੁੱਕ ਕਰ ਸਕਣਗੇ। ਇਸ ਨਵੇਂ ਨਿਯਮ ਹੇਠ ਰੇਲਵੇ ਰਿਜ਼ਰਵੇਸ਼ਨ ਕਾਊਂਟਰਾਂ ‘ਤੇ ਟਿਕਟ ਬੁਕਿੰਗ ਦੀ ਪ੍ਰਕਿਰਿਆ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਤੋਂ ਇਲਾਵਾ ਭਾਰਤੀ ਰੇਲਵੇ ਦੇ ਅਧਿਕ੍ਰਤ ਟਿਕਟ ਏਜੰਟ ਰਿਜ਼ਰਵੇਸ਼ਨ ਦੇ ਸ਼ੁਰੂਆਤੀ 15 ਮਿੰਟਾਂ ਦੌਰਾਨ ਰਿਜ਼ਰਵਡ ਜਨਰਲ ਟਿਕਟ ਬੁੱਕ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਹੁਣ ਘਰ ਘਰ ਜਾਣਗੇ ਸਰਕਾਰੀ ਅਧਿਕਾਰੀ, ਪੰਜਾਬ 'ਚ ਜਾਰੀ ਹੋਏ ਸਖ਼ਤ ਹੁਕਮ
ਸੀਨੀਅਰ ਮੰਡਲ ਵਪਾਰ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲ ਯਾਤਰੀਆਂ ਨੂੰ ਆਨਲਾਈਨ ਰਿਜ਼ਰਵਡ ਜਨਰਲ ਟਿਕਟ ਬੁਕਿੰਗ ਦੀ ਸੁਵਿਧਾ ਦਾ ਪੂਰਾ ਲਾਭ ਪਹੁੰਚਾਉਣ ਅਤੇ ਇਸਦੇ ਦੁਰਵਰਤੋਂ ‘ਤੇ ਰੋਕ ਲਗਾਉਣ ਲਈ ਰੇਲਵੇ ਬੋਰਡ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਡਿਫਾਲਟਰ ਖਪਤਕਾਰਾਂ ਦੀ ਹੁਣ ਆਵੇਗੀ ਸ਼ਾਮਤ, ਪਾਵਰਕਾਮ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e