ਜਗਰਾਓਂ ਰੇਲਵੇ ਪੁੱਲ ''ਤੇ ਵਾਪਰਿਆ ਹਾਦਸਾ, ਦੋ ਦੀ ਮੌਤ
Wednesday, Sep 04, 2019 - 06:25 PM (IST)

ਜਗਰਾਓਂ (ਸੁੱਖ ਜਗਰਾਓਂ) : ਜਗਰਾਓਂ ਦੇ ਰੇਲਵੇ ਪੁੱਲ 'ਤੇ ਮੋਟਰਸਾਈਕਲ ਸਕੂਟਰ ਅਤੇ ਕਾਰ ਦੀ ਆਪਸੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਸ਼ਹਿਰ ਦੇ ਵਿਚਕਾਰ ਮੇਨ ਪੁੱਲ 'ਤੇ ਵਾਪਰਿ। ਹਾਦਸੇ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। ਹਾਦਸਾ 10 ਵਜੇ ਦੇ ਕਰੀਬ ਵਾਪਰਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ। ਖਬਰ ਲਿਖੇ ਜਾਣ ਤਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ।