ਰੇਡ ਦੌਰਾਨ ਮਹਿਲਾ ਨੇ ਕੀਤੀ ਖੁਦਕੁਸ਼ੀ, ਜਾਂਚ ਦੇ ਘੇਰੇ ''ਚ ਪੁਲਸ (ਵੀਡੀਓ)

06/09/2018 6:59:02 PM

ਅੰਮ੍ਰਿਤਸਰ (ਸੁਮਿਤ) : ਪੁਲਸ ਵੱਲੋਂ ਇਕ ਘਰ 'ਚ ਕੀਤੀ ਗਈ ਰੇਡ ਦੌਰਾਨ ਇਕ ਮਹਿਲਾ ਨੇ ਖੁਦਕੁਸ਼ੀ ਕਰ ਲਈ। ਮਾਮਲਾ ਬਿਆਸ ਦੇ ਪਿੰਡ ਗਾਜਿਵਾਲ ਦਾ ਹੈ। ਪੁਲਸ ਚੋਰੀ ਅਤੇ ਲੁੱਟ ਦੇ ਮਾਮਲੇ 'ਚ ਯੋਧਾ ਨਾਂ ਦੇ ਨੌਜਵਾਨ ਨੂੰ ਫੜਣ ਲਈ ਉਸਦੇ ਘਰ ਪਹੁੰਚੀ ਸੀ। ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਘਰ 'ਚ ਮੌਜੂਦ ਔਰਤਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਗਲਤ ਵਿਵਹਾਰ ਕੀਤਾ ਜਿਸ ਤੋਂ ਬਾਅਦ ਨੌਜਵਾਨ ਦੀ ਮਾਤਾ ਨੇ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਉਧਰ ਮੌਕੇ 'ਤੇ ਹਲਕਾ ਵਿਧਾਇਕ ਸੰਤੋਖ ਸਿੰਘ ਅਤੇ ਪੁਲਸ ਦੇ ਉਚ ਅਧਿਕਾਰੀ ਪਹੁੰਚੇ। ਹੁਣ ਪੁਲਸ ਜਾਂਚ-ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਕਾਰਵਾਈ ਦੀ ਗੱਲ ਆਖ ਰਹੀ ਹੈ। ਇਸ ਮਾਮਲੇ 'ਚ ਪੁਲਸ 'ਤੇ ਦੋਸ਼ ਲੱਗੇ ਹਨ ਅਤੇ ਪੁਲਸ ਜਾਂਚ ਦੇ ਘੇਰੇ 'ਚ ਆ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ।


Related News