ED ਵੱਲੋਂ ਲੁਧਿਆਣਾ ਦੇ ਨਾਮੀ ਠੇਕੇਦਾਰ ਬਜਾਜ ਦੇ 11 ਕੰਪਲੈਕਸਾਂ ’ਤੇ ਛਾਪੇਮਾਰੀ, ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ
Thursday, Dec 29, 2022 - 09:07 PM (IST)
ਲੁਧਿਆਣਾ (ਸੇਠੀ) : ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ (ਈਡੀ) ਵੱਲੋਂ ਮੰਗਲਵਾਰ 27 ਦਸੰਬਰ ਨੂੰ ਮਹਾਨਗਰ ਦੇ ਨਾਮੀ ਠੇਕੇਦਾਰ ਬਜਾਜ ਐਂਡ ਕੰਪਨੀ ਦੇ ਮਾਲਕ ਅਤੇ ਉਨ੍ਹਾਂ ਦੇ ਐਸੋਸੀਏਟ ਦੇ 11 ਕੰਪਲੈਕਸਾਂ ’ਤੇ ਇਸੇ ਦੀ ਸਹਿਯੋਗੀ ਕੰਪਨੀ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਸਬੰਧੀ ਛਾਪੇਮਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਗਿਣਾਈਆਂ ਪ੍ਰਾਪਤੀਆਂ, ਕਿਹਾ- ਮਾਨ ਸਰਕਾਰ ਨੇ ਸਾਲ 2022 ਦੌਰਾਨ ਲਏ ਕਿਸਾਨ ਪੱਖੀ ਫ਼ੈਸਲੇ
ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ (ਪੀ.ਐੱਮ.ਪੀ.ਪੀ.ਐੱਲ.) ਇਸ ਦੇ ਡਾਇਰੈਕਟਰ ਚਰਨਜੀਤ ਸਿੰਘ ਬਜਾਜ, ਲਿਤਵਾਰ ਬਜਾਜ ਤੇ ਗੁਰਦੀਪ ਕੌਰ ਅਤੇ ਉਨ੍ਹਾਂ ਦੇ ਸਬੰਧਤ ਅਦਾਰਿਆਂ, ਉਨ੍ਹਾਂ ਦੇ ਸਹਿਯੋਗੀਆਂ ਦੇ ਕੰਪਲੈਕਸਾਂ ‘ਤੇ ਕੀਤੀ ਗਈ ਛਾਪੇਮਾਰੀ ਅਤੇ ਤਲਾਸ਼ੀ ਦੌਰਾਨ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਫਰਮਾਂ ਨਾਲ ਸਬੰਧਤ ਜ਼ਬਤ ਕੀਤੇ ਦਸਤਾਵੇਜ਼ ਮੁਤਾਬਕ ਮੱਧ ਤੋਂ ਪੀ.ਐੱਮ.ਪੀ.ਪੀ.ਐੱਲ. ਦੇ ਟਰਨਓਵਰ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ। ਵਧੇ ਹੋਏ ਟਰਨਓਵਰ ਦੇ ਆਧਾਰ ’ਤੇ ਲਏ ਗਏ ਲੋਨ ਨੂੰ ਉਪਰੋਕਤ ਅਦਾਰਿਆਂ ਵੱਲੋਂ ਡਾਇਵਰਟ ਅਤੇ ਸਾਈਨ ਆਫ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜਾਇਦਾਦ ਸਬੰਧੀ ਦਸਤਾਵੇਜ਼, ਮੋਬਾਈਲ ਫੋਨ ਅਤੇ ਨਕਦੀ ਕੁਲ 1.15 ਕਰੋੜ ਦੇ ਲਗਭਗ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਦੀਆਂ ਵਿਵਸਥਾਵਾਂ ਦੇ ਤਹਿਤ ਤਲਾਸ਼ੀ ਵਾਲੇ ਕੰਪਲੈਕਸਾਂ ਤੋਂ ਬਰਾਮਦ ਤੇ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ : ਮੋਗਾ ਪਹੁੰਚੇ ਕੁਲਦੀਪ ਧਾਲੀਵਾਲ, ਕਿਹਾ- ਪ੍ਰਵਾਸੀ ਪੰਜਾਬੀ ਪਰਿਵਾਰ ਦੀ ਨਾਜਾਇਜ਼ ਕਬਜ਼ੇ ਹੇਠ ਜ਼ਮੀਨ ਨੂੰ ਛੁਡਾਏਗੀ ਸਰਕਾਰ
ਈਡੀ ਨੇ ਆਈ.ਪੀ.ਸੀ. ਅਧਿਨਿਯਮ 1860 ਦੀਆਂ ਵੱਖ-ਵੱਖ ਧਾਰਾਵਾਂ ਅਤੇ ਪ੍ਰਿਵੈਂਸ਼ਨ ਆਫ਼ ਕੁਰੱਪਸ਼ਨ ਐਕਟ ਦੇ ਤਹਿਤ ਸੈਂਟ੍ਰਲ ਬਿਊਰੋ ਆਫ਼ ਇਨਵੈਸਟੀਗੇਸ਼ਨ, ਨਵੀਂ ਦਿੱਲੀ ਵੱਲੋਂ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਪੀ.ਐੱਮ.ਪੀ.ਪੀ.ਐੱਲ. ਦੇ ਖਿਲਾਫ਼ ਮਨੀ ਲਾਂਡਰਿੰਗ ਜਾਂਚ ਸ਼ੁਰੂ ਕੀਤੀ। ਉਕਤ ਐੱਫ.ਆਈ.ਆਰ. ਵਿਚ ਦੋਸ਼ ਲਾਇਆ ਗਿਆ ਕਿ ਪੀ.ਐੱਮ.ਪੀ.ਪੀ.ਐੱਲ. ਨੇ ਜਾਅਲਸਾਜ਼ੀ, ਧੋਖਾਦੇਹੀ, ਜਾਅਲੀ ਦਸਤਾਵੇਜ਼ਾਂ ਨੂੰ ਅਸਲ ਅਤੇ ਹੋਰ ਅਪਰਾਧਾਂ ਦੇ ਰੂਪ 'ਚ ਪੇਸ਼ ਕਰਨ ਦਾ ਅਪਰਾਧ ਕਬੂਲ ਕੀਤਾ ਸੀ। ਇਹ ਵੀ ਪਾਇਆ ਗਿਆ ਸੀ ਕਿ ਪੀ.ਐੱਮ.ਪੀ.ਪੀ.ਐੱਲ. ਨੂੰ ਬੈਂਕ ਵੱਲੋਂ ਮਨਜ਼ੂਰ ਲੋਨ 62.13 ਕਰੋੜ ਰੁਪਏ ਦਾ ਸੀ ਅਤੇ ਕੁਲ ਐੱਨ.ਪੀ.ਏ. ਰਾਸ਼ੀ 31 ਅਕਤੂਬਰ 2019 ਤੱਕ 60.74 ਕਰੋੜ ਰੁਪਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਜਾਂਚ ਚੱਲ ਰਹੀ ਹੈ ਅਤੇ ਜਲਦ ਖੁਲਾਸਾ ਕੀਤਾ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।