ਸੈਲੂਨ ਤੇ ਸਪਾ ਸੈਂਟਰ ''ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ ''ਚ ਮਿਲੇ ਕੁੜੀਆਂ-ਮੁੰਡੇ

Tuesday, Sep 03, 2024 - 06:31 PM (IST)

ਸੈਲੂਨ ਤੇ ਸਪਾ ਸੈਂਟਰ ''ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ ''ਚ ਮਿਲੇ ਕੁੜੀਆਂ-ਮੁੰਡੇ

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਜੋੜਾ ਫਾਟਕ  ਨਜ਼ਦੀਕ ਸਪਾ ਸੈਂਟਰ ਤੇ ਸੈਲੂਨ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜਦੋਂ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਪੁਲਸ ਨੇ ਸਪਾ ਸੈਂਟਰ ਅੰਦਰ ਰੇਡ ਕੀਤੀ। ਇਹ ਰੇਡ ਅੱਠ ਘੰਟੇ ਚੱਲੀ ਹੈ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚ ਬੰਦ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਰੋ-ਰੋ ਜੇਲ੍ਹ ਪ੍ਰਸ਼ਾਸਨ ਦੇ ਲਾਏ ਇਲਜ਼ਾਮ

ਮਿਲੀ ਜਾਣਕਾਰੀ ਮੁਤਾਬਕ ਰਾਤ ਤਕਰੀਬਨ 1 ਵਜੇ ਪੁਲਸ ਨੇ ਸਪਾਸ ਸੈਂਟਰ ਤੇ ਸੈਲੂਨਅੰਦਰੋਂ ਅੱਠ ਕੁੜੀਆਂ ਤੇ ਪੰਜ ਮੁੰਡਿਆਂ ਨੂੰ ਕਾਬੂ ਕੀਤਾ। ਇਸ ਸਬੰਧੀ ਮਹਿਲਾ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜੋੜਾ ਫਾਟਕ ਨਜ਼ਦੀਕ ਚੌਹਾਨ ਸਪਾਸ ਸੈਂਟਰ ਤੇ ਸੈਲੂਨ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਦੌਰਾਨ ਜਦੋਂ ਪੁਲਸ ਨੇ ਇੱਥੇ ਰੇਡ ਕੀਤੀ ਤਾਂ ਸਲੂਨ ਅੰਦਰੋਂ ਇਤਰਾਜ਼ਯੋਗ ਹਾਲਤ ਮੁੰਡੇ-ਕੁੜੀਆਂ ਨੂੰ ਕਾਬੂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸੈਲੂਨ ਮਾਲਕ ਅਤੇ ਸਪਾ ਸੈਂਟਰ ਅੰਦਰੋਂ ਕਾਬੂ ਕੀਤੇ ਮੁੰਡੇ-ਕੁੜੀਆਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News