ਜਲੰਧਰ ਦੇ 'ਪੀ. ਪੀ. ਆਰ. ਮਾਲ' 'ਚ ਕਈ ਥਾਣਿਆਂ ਦੀ ਪੁਲਸ ਵਲੋਂ ਛਾਪਾ (ਵੀਡੀਓ)

12/13/2019 1:05:51 PM

ਜਲੰਧਰ (ਸੁਨੀਲ) : ਜਲੰਧਰ ਦੇ ਪੀ. ਪੀ. ਆਰ. ਮਾਲ 'ਚ ਸ਼ੁੱਕਰਵਾਰ ਸਵੇਰ ਕਈ ਥਾਣਿਆਂ ਦੀ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ 'ਚ ਏ. ਡੀ. ਸੀ. ਪੀ. ਸਿਟੀ-2 ਦੇ ਅਧੀਨ ਪੈਂਦੇ ਸਾਰੇ ਐੱਸ. ਐੱਚ. ਓਜ਼. ਅਤੇ ਏ. ਸੀ. ਪੀ. ਮਾਡਲ ਟਾਊਨ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਮਾਲ 'ਚ ਚਲਾਏ ਜਾ ਰਹੇ ਬਾਰ ਦੇ ਸੰਚਾਲਕਾਂ 'ਤੇ ਦੋਸ਼ ਹੈ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਹੁੱਕਾ ਪੀਲਾ ਰਹੇ ਸਨ। ਪੁਲਸ ਨੇ ਮੌਕੇ 'ਤੇ ਹੁੱਕੇ ਨਾਲ ਸਬੰਧਿਤ ਸਮਾਨ ਜ਼ਬਤ ਕੀਤਾ ਅਤੇ ਮਾਲਕ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਦੇ ਨਾਲ ਡੱਰਗ ਟੀਮ ਵੀ ਮੌਜੂਦ ਸੀ, ਜੋ ਚੈੱਕ ਕਰੇਗੀ ਕਿ ਹੁੱਕੇ 'ਚ ਨਸ਼ਾ ਸੀ ਜਾਂ ਨਹੀਂ।


Babita

Content Editor

Related News