ਸ੍ਰੀ ਮੁਕਤਸਰ ਸਾਹਿਬ 'ਚ IELTS ਸੈਂਟਰਾਂ 'ਤੇ ਛਾਪੇਮਾਰੀ, ਕਈ ਸ਼ਟਰ ਸੁੱਟ ਕੇ ਭੱਜੇ

Wednesday, Jul 12, 2023 - 04:29 PM (IST)

ਸ੍ਰੀ ਮੁਕਤਸਰ ਸਾਹਿਬ 'ਚ IELTS ਸੈਂਟਰਾਂ 'ਤੇ ਛਾਪੇਮਾਰੀ, ਕਈ ਸ਼ਟਰ ਸੁੱਟ ਕੇ ਭੱਜੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐੱਸ. ਡੀ. ਐੱਮ. ਮੁਕਤਸਰ ਵੱਲੋਂ ਬਣਾਈ ਗਈ ਇਕ ਟੀਮ ਨਾਲ ਅੱਜ ਆਈਲੈੱਟਸ ਸੈਂਟਰਾਂ 'ਚ ਛਾਪੇਮਾਰੀ ਕੀਤੀ ਗਈ। ਇਸ ਟੀਮ 'ਚ ਤਹਿਸੀਲਦਾਰ, ਈ. ਓ., ਅਤੇ ਨਗਰ ਕੌਂਸਲ ਦੇ ਮੈਂਬਰ ਸ਼ਾਮਲ ਸਨ। ਇਸ ਦੌਰਾਨ ਕਈ ਸੈਂਟਰਾਂ ਦੇ ਮਾਲਕ ਸ਼ਟਰ ਸੁੱਟ ਕੇ ਚਲੇ ਗਏ। ਟੀਮ ਦੀ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਬਹੁਤੇ ਆਈਲੈੱਟਸ ਸੈਂਟਰਾਂ ਦੇ ਲਾਇਸੈਂਸ ਨਹੀਂ ਸਨ ਅਤੇ ਕੁੱਝ ਦੇ ਲਾਇਸੈਂਸਾਂ ਦੀ ਮਿਆਦ ਨਿਕਲ ਚੁੱਕੀ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਾਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ। ਅੱਜ ਸਾਰੇ ਆਈਲੈੱਟਸ ਸੈਂਟਰਾਂ ਦੇ ਲਾਇਸੈਂਸ ਅਤੇ ਫਾਇਰ ਐੱਨ. ਓ. ਸੀ. ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਤੋਂ ਇੱਕ-ਇੱਕ ਵਿਦਿਆਰਥੀ ਦਾ ਡਾਟਾ ਇਕੱਠਾ ਕਰ ਰਹੇ ਹਾਂ ਅਤੇ ਜਿਨ੍ਹਾਂ 'ਤੇ ਐੱਫ. ਆਈ. ਆਰ. ਦਰਜ ਹੋਈ ਹੈ, ਉਨ੍ਹਾਂ 'ਤੇ ਵੱਖਰਾ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ : ਤੁਸੀਂ ਵੀ ਜਲਦੀ ਲੋਨ ਲੈਣ ਦੇ ਚੱਕਰ 'ਚ ਹੋ ਤਾਂ ਸਾਵਧਾਨ!, ਅਜਿਹੀ ਮੁਸੀਬਤ 'ਚ ਫਸੋਗੇ ਕਿ ਨਿਕਲਣ ਦਾ ਨਹੀਂ ਮਿਲੇਗਾ ਰਾਹ

ਉਨ੍ਹਾਂ ਦੱਸਿਆ ਕਿ ਕਈ ਸੈਂਟਰ ਵਾਲਿਆਂ ਨੇ ਲਾਇਸੈਂਸ ਕਿਤੇ ਹੋਰ ਦਾ ਲਿਆ ਹੋਇਆ ਹੈ ਅਤੇ ਆਈਲੈੱਟਸ ਉਹ ਇੱਥੇ ਚਲਾ ਰਹੇ ਹਨ। ਉਨ੍ਹਾਂ ਨੇ ਹਾਲੇ ਤੱਕ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਏ ਅਤੇ ਕੁੱਝ ਸੈਂਟਰਾਂ ਕੋਲ ਲਾਇਸੈਂਸ ਨਹੀਂ ਹਨ। ਇਸ ਦੇ ਕਾਰਨ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸੈਂਟਰ ਵਾਲਾ ਫਾਈਲ ਭਰਨ ਲਈ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਤਾਂ ਉਹ ਇਹ ਮਾਮਲਾ ਸਾਡੇ ਧਿਆਨ 'ਚ ਲਿਆਉਣ। ਉਨ੍ਹਾਂ ਕਿਹਾ ਕਿ ਸੈਂਟਰ ਵਾਲੇ ਬੱਚਿਆਂ ਤੋ ਕੈਸ਼ ਪੈਸੇ ਲੈ ਲੈਂਦੇ ਹਨ, ਜੋ ਕਿ ਰਿਕਾਰਡ 'ਚ ਨਹੀਂ ਦਿਖਾਉਂਦੇ। ਸੈਂਟਰ ਵਾਲਿਆਂ ਤੋਂ ਰਿਕਾਰਡ ਮੰਗਿਆ ਗਿਆ ਹੈ। ਰਿਕਾਰਡ ਪੇਸ਼ ਕਰਨ ਤੋਂ ਬਾਅਦ ਇਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News