ਕੇਂਦਰ ਸਰਕਾਰ ਦੀ ਧੱਕੇਸ਼ਾਹੀ ਜ਼ਿਆਦਾ ਦਿਨ ਨਹੀਂ ਚੱਲਣੀ: ਜਾਖੜ

Sunday, Oct 04, 2020 - 06:05 PM (IST)

ਮੋਗਾ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਦੇ ਤਿੰਨ ਦਿਨਾਂ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਮੋਗਾ ਵਿਖੇ ਰੈਲੀ ਦੌਰਾਨ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਡੇ ਕੋਲ ਇਕੋ-ਇਕ ਚੀਜ਼ ਸੀ ਉਹ ਸੀ ਐੱਮ.ਐੱਸ.ਪੀ. ਦੀ ਖਰੀਦ ਜੋ ਅੱਜ ਉਹ ਸਾਡੇ ਕੋਲੋਂ ਖੋਹੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਮੋਗਾ ਪੁੱਜੇ  ਨਵਜੋਤ ਸਿੰਘ ਸਿੱਧੂ

ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਦੀ ਧੱਕੇਸ਼ਾਹੀ ਕਿਸਾਨ ਮਾਰੂ, ਵਪਾਰੀ ਮਾਰੂ, ਗਰੀਬ ਮਾਰੂ ਸਰਕਾਰ ਦੇ ਜ਼ਿਆਦਾ ਦਿਨ ਨਹੀਂ ਚੱਲਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕਿਹਾ ਕਿ ਜਦੋਂ ਤੁਹਾਡੀ ਸਰਕਾਰ ਆਵੇ ਤਾਂ ਇਸ ਕਾਲੇ ਕਾਨੂੰਨ ਨੂੰ ਖਾਰਜ ਕਰੋਗੇ ਤਾਂ ਤੁਸੀਂ ਕਿਸਾਨ ਪੱਖੀ ਕਾਨੂੰਨ ਬਣਾਉਣਗੇ ਤਾਂ ਕਿ ਕਿਸਾਨ ਦੇ ਹਿੱਤ ਕਿਸਾਨ ਦੀ ਫਸਲ ਸੁਰੱਖਿਅਤ ਹੋ ਸਕੇ।ਅੱਗੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਜਿਹੜੀ ਘਟਨਾ ਅੱਜ ਯੂ.ਪੀ. 'ਚ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ।


Shyna

Content Editor

Related News