ਰਾਹੁਲ ਦੀ ਰੈਲੀ ਖਾਤਰ ਪੁਲਸ ਦੀ ਘਟੀਆ ਹਰਕਤ, ਦੇਖੋ ਦਵਾਈ ਲੈਣ ਜਾਂਦੇ ਬੰਦੇ ਨਾਲ ਕੀ ਕੀਤਾ (ਵੀਡੀਓ)
Monday, Oct 05, 2020 - 03:35 PM (IST)
ਸੰਗਰੂਰ (ਨਰਿੰਦਰ) : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਰੈਲੀ ਕੱਢੀ ਜਾ ਰਹੀ ਹੈ ਪਰ ਇਸ ਦੌਰਾਨ ਆਮ ਜਨਤਾ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਅਤੇ ਉੱਪਰੋਂ ਪੁਲਸ ਵੱਲੋਂ ਵੀ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : 'ਛੱਤਬੀੜ ਚਿੜੀਆਘਰ' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਖੋਲ੍ਹਣ ਦੀ ਤਿਆਰੀ ਸ਼ੁਰੂ
ਰਾਹੁਲ ਗਾਂਧੀ ਦੀ ਰੈਲੀ ਖਾਤਰ ਪੁਲਸ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਲਈ ਰਾਹ ਬੰਦ ਕਰ ਦਿੱਤੇ ਗਏ। ਇਸ ਦੌਰਾਨ ਜਦੋਂ ਇਕ ਵਿਅਕਤੀ ਅਤੇ ਇਕ ਜਨਾਨੀ ਆਪਣੇ ਬੀਮਾਰ ਪਰਿਵਾਰਕ ਮੈਂਬਰਾਂ ਦੀ ਦਵਾਈ ਲੈਣ ਆਏ ਤਾਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ ਅਤੇ ਪੁਲਸ ਵਲੋਂ ਬਦਸਲੂਕੀ ਕੀਤੀ ਗਈ, ਜਦੋਂ ਕਿ ਅਫ਼ਸਰਾਂ ਦੀਆਂ ਗੱਡੀਆਂ ਨੂੰ ਆਰਾਮ ਨਾਲ ਅੱਗੇ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ : ਮੋਹਾਲੀ ਦਾ 'ਕਿਸਾਨ' ਆਪਣੇ ਆਪ 'ਚ ਬਣਿਆ ਮਿਸਾਲ, 3 ਸਾਲਾਂ ਤੋਂ ਇੰਝ ਕਰ ਰਿਹੈ ਚੋਖੀ ਕਮਾਈ
ਇਸ ਬਾਰੇ ਜਦੋਂ ਪੁਲਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਹ ਕੈਮਰੇ ਅੱਗੇ ਆਉਣ ਤੋਂ ਟਲਦੇ ਦਿਖਾਈ ਦਿੱਤੇ ਅਤੇ ਕਹਿਣ ਲੱਗੇ ਕਿ ਦੂਜੇ ਪਾਸਿਓਂ ਆਮ ਜਨਤਾ ਲਈ ਰਾਹ ਖੁੱਲ੍ਹਾ ਰੱਖਿਆ ਗਿਆ ਹੈ। ਇਸ ਤਰ੍ਹਾਂ ਰਾਹੁਲ ਦੀ ਰੈਲੀ ਦੌਰਾਨ ਲੋਕ ਕਾਫੀ ਪਰੇਸ਼ਾਨ ਦਿਖਾਈ ਦਿੱਤੇ। ਇਸ ਮੌਕੇ ਲੋਕ ਸਿਆਸੀ ਪਾਰਟੀਆਂ ਖ਼ਿਲਾਫ਼ ਵੀ ਭੜਾਸ ਕੱਢਦੇ ਹੋਏ ਦਿਖਾਈ ਦਿੱਤੇ।
ਲੋਕਾਂ ਦਾ ਕਹਿਣਾ ਸੀ ਕਿ ਕਦੇ ਕਾਂਗਰਸ ਕਿਸਾਨਾਂ ਦੇ ਨਾਂ 'ਤੇ ਡਰਾਮੇਬਾਜ਼ੀ ਕਰ ਰਹੀ ਹੈ ਅਤੇ ਕਦੇ ਅਕਾਲੀ ਦਲ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ, ਜਦੋਂ ਕਿ ਜੇਕਰ ਸੱਚਮੁੱਚ ਸਿਆਸੀ ਲੀਡਰਾਂ ਨੂੰ ਕਿਸਾਨਾਂ ਦੀ ਫਿਕਰ ਹੈ ਤਾਂ ਫਿਰ ਉਹ ਆ ਕੇ ਕਿਸਾਨਾਂ ਨਾਲ ਧਰਨੇ 'ਤੇ ਕਿਉਂ ਨਹੀਂ ਬੈਠਦੇ।