ਰਾਹੁਲ ਦੇ ਅਸਤੀਫੇ ਤੋਂ ਬਾਅਦ CWC ਨੂੰ ਕੈਪਟਨ ਦੀ ਅਪੀਲ
Saturday, Jul 06, 2019 - 06:15 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਕਿਸੇ ਨੌਜਵਾਨ ਲੀਡਰ ਦੀ ਪਾਰਟੀ ਦੇ ਨਵੇਂ ਮੁਖੀ ਵਜੋਂ ਚੋਣ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦਾ ਅਸਤੀਫਾ ਨਿਰਾਸ਼ਾਪੂਰਨ ਹੈ ਅਤੇ ਉਮੀਦ ਹੈ ਕਿ ਇਕ ਹੋਰ ਨੌਜਵਾਨ ਲੀਡਰ ਪਾਰਟੀ ਅਤੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾਵੇਗਾ। ਇਸ ਲਈ ਉਹ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕਰਦੇ ਹਨ ਕਿ ਰਾਹੁਲ ਗਾਂਧੀ ਵਾਂਗ ਕਿਸੇ ਨੌਜਵਾਨ ਲੀਡਰ ਨੂੰ ਹੀ ਪਾਰਟੀ ਦੀ ਵਾਗਡੋਰ ਸੌਂਪੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਆਗੂ ਹੀ ਦੇਸ਼ ਦੇ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਸੁਚੱਜੇ ਢੰਗ ਨਾਲ ਸਮਝ ਸਕਦਾ ਹੈ ਅਤੇ ਮੌਜੂਦਾ ਸਮੇਂ ਵਿਚ ਨੌਜਵਾਨ ਲੀਡਰ ਹੀ ਚੁਣੌਤੀਆਂ ਨਾਲ ਨਜਿੱਠ ਸਕਦਾ ਹੈ। ਲਿਹਾਜ਼ਾ ਕਾਂਗਰਸ ਪਾਰਟੀ ਦੀ ਅਗਵਾਈ ਕਿਸੇ ਨੌਜਵਾਨ ਦੇ ਮੋਢਿਆਂ 'ਤੇ ਹੀ ਸੌਂਪੀ ਜਾਣੀ ਚਾਹੀਦੀ ਹੈ।