ਰਾਘਵ ਚੱਢਾ ਦੀ ਨਵੀਂ ਪਹਿਲ, ਰਾਜ ਸਭਾ 'ਚ ਮੁੱਦੇ ਚੁੱਕਣ ਲਈ ਲੋਕਾਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਨੰਬਰ

Sunday, Aug 07, 2022 - 02:09 PM (IST)

ਰਾਘਵ ਚੱਢਾ ਦੀ ਨਵੀਂ ਪਹਿਲ, ਰਾਜ ਸਭਾ 'ਚ ਮੁੱਦੇ ਚੁੱਕਣ ਲਈ ਲੋਕਾਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਨੰਬਰ

ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਮੁੱਦੇ ਚੁੱਕਣ ਲਈ ਪੰਜਾਬੀਆਂ ਤੋਂ ਸੁਝਾਅ ਮੰਗੇ ਹਨ। ਜਿਸ ਦੇ ਮੁੱਦੇਨਜ਼ਰ ਉਨ੍ਹਾਂ ਨੇ ਅੱਜ ਇਕ ਨੰਬਰ (99109-44444) ਵੀ ਜਾਰੀ ਕੀਤੀ ਹੈ। ਉਨ੍ਹਾਂ 3 ਕਰੋੜ ਪੰਜਾਬੀਆਂ ਨੂੰ ਇਸ ਨੰਬਰ 'ਤੇ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ, ਜੋ ਕਿ ਲੋਕ ਰਾਜ ਸਭਾ ਵਿੱਚ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦਾ ਇਕ ਜ਼ਰੀਆ ਬਣ ਕੇ ਸੰਸਦ 'ਚ ਉਹ ਮੁੱਦੇ ਚੁੱਕਾਂਗਾ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਹੁਣ ਤੱਕ ਐੱਮ.ਐੱਸ.ਪੀ. ਕਮੇਟੀ, ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਜੀ.ਐੱਸ.ਟੀ. ਦਾ ਮੁੱਦਾ ਰਾਜ ਸਭਾ 'ਚ ਰੱਖ ਚੁੱਕੇ ਹਨ। 

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਇੰਝ ਕੈਦੀਆਂ ਤੱਕ ਪਹੁੰਚਾਉਂਦਾ ਸੀ ਹੈਰੋਇਨ ਤੇ ਮੋਬਾਇਲ

ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਜਾਰੀ ਕੀਤੇ ਨੰਬਰ 'ਤੇ ਪੰਜਾਬੀ ਆਪਣੇ ਸਵਾਲ ਜਾ ਮੁੱਦੇ ਰਿਕਾਰਡ ਕਰਕੇ ਮੈਨੂੰ ਭੇਜਣ। ਉਨ੍ਹਾਂ ਕਿਹਾ ਕਿ ਲੋਕ ਇਸ ਨੰਬਰ 'ਤੇ ਵਟਸਐੱਪ ਜਾਂ ਫਿਰ ਕਾਲ ਕਰ ਸਕਦੇ ਹਨ , ਜਿਸ ਨੂੰ ਮੈਂ ਤੇ ਮੇਰੀ ਟੀਮ ਸੁਣੇਗੀ। ਉਨ੍ਹਾਂ ਕਿਹਾ ਕਿ ਮੈਂ ਇਸ ਮੁੱਦੇ ਨੂੰ ਸੰਸਦ 'ਚ ਚੁੱਕਾਂਗਾ। ਮੈਂ ਸੰਸਦ 'ਚ ਜ਼ਰੂਪਰ ਬੋਲਾਂਗਾ ਪਰ ਮੁੱਦੇ ਪੰਜਾਬੀਆਂ ਦੇ ਹੋਣਗੇ, ਚਾਹੇ ਉਹ ਕਿਸਾਨੀ, ਸਿੱਖਿਆ ਜਾਂ ਪਾਣੀ ਦਾ ਮੁੱਦਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕਾਂ ਨੇ ਬਹੁਤ ਭਰੋਸਾ ਕਰਕੇ ਮੈਂਨੂੰ ਵੱਡੇ ਸਦਨ 'ਚ ਭੇਜਿਆ ਹੈ ਅਤੇ ਰਾਜ ਸਭਾ ਮੈਂਬਰ ਦਾ ਕੰਮ ਹੀ ਹੁੰਦਾ ਹੈ ਕਿ ਉਹ ਸੂਬੇ ਦੇ ਅਧਿਕਾਰਾਂ ਦੀ ਰੱਖਿਆ ਕਰੇ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News