ਕੈਨੇਡਾ ਪੁਲਸ ''ਚ ਭਰਤੀ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ, ਪਿੰਡ ''ਚ ਸੋਗ ਦੀ ਲਹਿਰ

Friday, Sep 20, 2019 - 05:31 PM (IST)

ਕੈਨੇਡਾ ਪੁਲਸ ''ਚ ਭਰਤੀ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ, ਪਿੰਡ ''ਚ ਸੋਗ ਦੀ ਲਹਿਰ

ਵੈਨਕੂਵਰ/ਭਵਾਨੀਗੜ੍ਹ (ਕਾਂਸਲ)-ਸਥਾਨਕ ਸ਼ਹਿਰ ਨੇੜਲੇ ਪਿੰਡ ਖੇੜੀ ਗਿੱਲਾਂ ਦੇ ਜੰਮਪਲ ਮਾਪਿਆਂ ਦੇ ਇਕਲੌਤੇ 27 ਸਾਲਾ ਪੁੱਤਰ ਜੋ ਕਿ ਵਿਦੇਸ਼ ਵਿਚ ਕੈਨੇਡਾ ਦੇ ਵੈਨਕੂਵਰ ਵਿਖੇ ਪੁਲਸ ਦੀ ਨੌਕਰੀ ਕਰਦਾ ਸੀ, ਦੀ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਭਵਾਨੀਗੜ੍ਹ ਦੇ ਪਿੰਡ ਖੇੜੀ ਗਿੱਲਾਂ ਦੇ ਕਾਂਗਰਸੀ ਆਗੂ ਬਲਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਹਰਦੀਪ ਸਿੰਘ ਪੁੱਤਰ ਸਾਲ 2009 ਵਿਚ ਪੜਾਈ ਲਿਖਾਈ ਲਈ ਕੈਨੇਡਾ ਗਿਆ ਸੀ ਅਤੇ ਉਹ ਸਖ਼ਤ ਮਿਹਨਤ ਸਦਕਾ ਕੈਨੇਡਾ ਵਿਖੇ ਪੀ.ਆਰ ਪ੍ਰਾਪਤ ਕਰਕੇ ਪੁਲਸ ਵਿਚ ਭਰਤੀ ਹੋਇਆ।

ਹਰਦੀਪ ਸਿੰਘ ਦੇ ਮਾਤਾ ਪਿਤਾ ਵੀ ਇਸ ਸਮੇਂ ਕੈਨੇਡਾ ਵਿਖੇ ਹੀ ਸਨ। ਹਰਦੀਪ ਸਿੰਘ ਕੁਝ ਮਹੀਨਿਆਂ ਤੋਂ ਪੇਟ ਦੀ ਬੀਮਾਰੀ ਕਾਰਨ ਬੀਮਾਰ ਰਹਿੰਦਾ ਸੀ ਅਤੇ ਬੀਤੀ ਰਾਤ ਉਸ ਦੀ ਹਾਲਤ ਜ਼ਿਆਦਾ ਵਿਗੜ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਹਰਦੀਪ ਸਿੰਘ ਦੇ ਪਿਤਾ ਕਾਂਗਰਸੀ ਆਗੂ ਬਲਜਿੰਦਰ ਸਿੰਘ ਨੇ ਆਪਣੇ ਪਿਤਾ ਸਰਦਾਰਾ ਸਿੰਘ ਸਾਬਕਾ ਸਰਪੰਚ ਨੂੰ ਦਿੱਤੀ। ਹਰਦੀਪ ਸਿੰਘ ਦੀ ਅਚਾਨਕ ਮੌਤ ਦੀ ਖਬਰ ਨਾਵ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ। ਹਰਦੀਪ ਸਿੰਘ ਦੀ ਵਿਦੇਸ਼ੀ ਧਰਤੀ ਉਪਰ ਹੋਈ ਬੇਵਕਤੀ ਮੌਤ ਉਪਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਅਰਵਿੰਦ ਖੰਨਾ ਸਾਬਕਾ ਵਿਧਾਇਕ ਸੰਗਰੂਰ-ਧੂਰੀ, ਬਲਦੇਵ ਸਿੰਘ ਮਾਨ ਸਾਬਕਾ ਮੰਤਰੀ ਤੇ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ ਸੰਗਰੂਰ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Sunny Mehra

Content Editor

Related News