ਦੁਬਈ ਗਏ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਮੌਤ

Wednesday, Aug 21, 2019 - 08:23 PM (IST)

ਦੁਬਈ ਗਏ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਮੌਤ

ਤਰਨਤਾਰਨ/ਦੁਬਈ— ਅਜੌਕੇ ਸਮੇਂ 'ਚ ਜਿਥੇ ਪੰਜਾਬ ਦਾ ਹਰੇਕ ਨੌਜਵਾਨ ਵਿਦੇਸ਼ ਜਾ ਕੇ ਆਪਣੇ ਸੁਪਨੇ ਸਾਕਾਰ ਕਰਨ ਦਾ ਚਾਹਵਾਨ ਹੈ ਪਰ ਕਈ ਵਾਰ ਇਨ੍ਹਾਂ ਨੌਜਵਾਨਾਂ 'ਚੋਂ ਕਈਆਂ ਦੇ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਅਜਿਹਾ ਇਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਪੰਜਾਬੀ ਨੌਜਵਾਨ ਦੀ ਦੁਬਈ 'ਚ ਮੌਤ ਹੋ ਗਈ ਹੈ ।

ਮਿਲੀ ਜਾਣਕਾਰੀ 'ਚ ਪਤਾ ਲੱਗਿਆ ਹੈ ਕਿ ਪਿੰਡ ਗੰਡੀਵਿੰਡ ਦਾ ਵਸਨੀਕ ਗੁਰਮੁਖ ਸਿੰਘ ਦਾ ਇਕਲੌਤਾ ਬੇਟਾ ਸੁਖਬੀਰ ਸਿੰਘ ਸੋਨੂੰ 6-7 ਮਹੀਨੇ ਪਹਿਲਾਂ ਪਰਿਵਾਰ ਦੀ ਗਰੀਬੀ ਮਿਟਾਉਣ ਤੇ ਰੋਜ਼ੀ-ਰੋਟੀ ਲਈ ਦੁਬਈ ਗਿਆ ਸੀ । ਜਿੱਥੇ ਜਾ ਕੇ ਉਸ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ । ਉਸ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆਂ ਹੀ ਘਰ 'ਚ ਮਾਤਮ ਦਾ ਮਾਹੌਲ ਬਣ ਗਿਆ । ਇਸ ਮਾਮਲੇ 'ਚ ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਵੱਲੋਂ ਪੰਜਾਬ ਸਰਕਾਰ, ਕੇਂਦਰ ਸਰਕਾਰ, ਵਿਦੇਸ਼ ਮੰਤਰੀ ਤੇ ਡਿਪਟੀ ਕਮਿਸ਼ਨਰ ਕੋਲੋਂ ਸੁਖਬੀਰ ਸਿੰਘ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕਰਨ ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।


author

Baljit Singh

Content Editor

Related News