ਦੁਬਈ ਗਏ ਰੋਜ਼ੀ ਰੋਟੀ ਕਮਾਉਣ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਮੌਤ
Saturday, Dec 12, 2020 - 03:12 PM (IST)
ਗੁਰੂ ਕਾ ਬਾਗ (ਭੱਟੀ) : ਤਹਿਸੀਲ ਅਜਨਾਲਾ ਦੇ ਪਿੰਡ ਵਿਛੋਆ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ, ਉੱਥੇ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਸ਼ਮਸ਼ੇਰ ਸਿੰਘ ਦੀ ਪਤਨੀ ਅਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਪਿਛਲੇ 16 ਸਾਲ ਤੋਂ ਆਬੂਧਾਬੀ ਵਿਖੇ ਜਾਲ ਬੰਨ੍ਹਣ ਦਾ ਕੰਮ ਕਰਦਾ ਸੀ। ਉਹ 23 ਜਨਵਰੀ ਨੂੰ ਘਰ ਆਇਆ ਸੀ ਅਤੇ ਦੁਬਾਰਾ 7 ਅਕਤੂਬਰ ਨੂੰ ਦੋਬਾਰਾ ਡਬਿੱਲਡ ਕੰਪਨੀ ਸੋਨਾਪੁਰ ਕੈਂਪ ਨੇੜੇ ਮੇਗਾ ਮਾਰਕੀਟ ਵਿਖੇ ਕੰਮ ਲਈ ਚਲਾ ਗਿਆ ਸੀ। ਉੱਥੇ ਵੀ 2 ਦਸੰਬਰ ਨੂੰ ਸਵੇਰੇ 5 ਵਜੇ ਤੱਕ ਮੇਰੀ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਅਤੇ ਸਾਨੂੰ 7 ਦਸੰਬਰ ਨੂੰ ਸਵੇਰੇ 10 ਵਜੇ ਪਤਾ ਲੱਗਾ ਕਿ ਉਨ੍ਹਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ
ਇਸ ਦੌਰਾਨ ਸਾਨੂੰ ਦੁਬਈ ਤੋਂ ਵ੍ਹਟਸਐਪ ਰਾਹੀਂ ਮੈਸੇਜ ਆਇਆ ਕਿ ਉਸ ਦੀ ਲਾਸ਼ ਅਸੀਂ ਭਾਰਤ ਨਹੀਂ ਭੇਜ ਸਕਦੇ। ਇਸ ਲਈ ਤੁਸੀਂ ਸਾਈਨ ਕਰਕੇ ਭੇਜ ਦਿਓ, ਇਸ ਦੌਰਾਨ ਅਸੀਂ ਫੈਕਸ ਰਾਹੀਂ ਉਨ੍ਹਾਂ ਨੂੰ ਸਾਈਨ ਕਰਕੇ ਪੇਪਰ ਭੇਜ ਦਿੱਤੇ ਅਤੇ ਅੱਜ 12 ਦਸੰਬਰ ਨੂੰ ਉਨ੍ਹਾਂ ਨੂੰ ਉੱਥੇ ਪੂਰੇ ਰੀਤੀ-ਰਿਵਾਜ਼ਾਂ ਨਾਲ ਦਫ਼ਨਾ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਗ਼ਰੀਬ ਹਨ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਹਨ ਅਤੇ ਸਾਰਾ ਗੁਜ਼ਾਰਾ ਉਨ੍ਹਾਂ ਦੇ ਪਤੀ ਦੇ ਕੰਮ 'ਤੇ ਹੀ ਚੱਲਦਾ ਸੀ।
ਇਹ ਵੀ ਪੜ੍ਹੋ : ਮੋਹਾਲੀ 'ਚ ਅਚਾਨਕ ਗੋਲੀ ਲੱਗਣ ਕਾਰਨ ਏ. ਐੱਸ. ਆਈ. ਦੀ ਮੌਤ
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ