8 ਮਹੀਨਿਆਂ ਬਾਅਦ ਖੁੱਲ੍ਹੀ ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲਾ ਦੇ ਕਾਲਜ
Tuesday, Nov 17, 2020 - 10:05 AM (IST)
ਪਟਿਆਲਾ (ਜੋਸਨ) : ਕੋਵਿਡ-19 ਕਾਰਣ ਯੂਨੀਵਰਸਿਟੀ ਅਤੇ ਕਾਲਜ ਪਿਛਲੇ ਕਰੀਬ 8 ਮਹੀਨਿਆਂ ਤੋਂ ਬੰਦ ਹਨ। ਬੇਸ਼ੱਕ ਮੈਨੇਜਮੈਂਟ ਮੁਤਾਬਕ ਆਨਲਾਈਨ ਪੜ੍ਹਾਈ ਜਾਰੀ ਹੈ ਪਰ ਜਿੰਨੀ ਦੇਰ ਵਿਦਿਆਰਥੀਆਂ ਦੀ ਸਰੀਰਕ ਤੌਰ ’ਤੇ ਹਾਜ਼ਰੀ ਯਕੀਨੀ ਨਾ ਹੋਵੇ, ਉਨ੍ਹੀਂ ਦੇਰ ਸਹੀ ਤਰੀਕੇ ਨਾਲ ਪੜਾਈ ਦਾ ਹੋਣਾ ਨਾ-ਮੁਮਕਿਨ ਹੈ। ਬੀਤੇ ਦਿਨ 8 ਮਹੀਨਿਆਂ ਬਾਅਦ ਪੰਜਾਬੀ ਯੂਨੀਵਰਸਿਟੀ ਅਤੇ ਕਾਲਜ ਖੋਲ੍ਹੇ ਗਏ।
ਪੰਜਾਬੀ ਯੂਨੀਵਰਸਿਟੀ ’ਚ ਫ਼ਿਲਹਾਲ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੂੰ ਹੀ ਬੁਲਾ ਕੇ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਹੋਸਟਲ ’ਚ ਵੀ ਇਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਹੀ ਰਹਿਣ ਦੀ ਇਜਾਜ਼ਤ ਹੋਏਗੀ। ਪੀ. ਐੱਚ. ਡੀ. ਕਰ ਰਹੇ ਵਿਦਿਆਰਥੀ ਪਹਿਲਾਂ ਤੋਂ ਹੀ ਹੋਸਟਲ ’ਚ ਰਹਿ ਰਹੇ ਹਨ। ਸਟਾਫ਼ 50 ਫ਼ੀਸਦੀ ਰੇਸ਼ੋ ਨਾਲ ਹਾਜ਼ਰੀ ਦੇ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਆਨਲਾਈਨ ਪੜ੍ਹਾਈ ਜਾਰੀ ਰਹੇਗੀ।