ਨਾਭਾ : ਕਿਸਾਨਾਂ ਨਾਲ ਧਰਨਿਆਂ 'ਚ ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਤੇ ਹਰਭਜਨ ਮਾਨ ਸਣੇ ਡਟੇ ਇਹ ਪੰਜਾਬੀ ਕਲਾਕਾਰ

Friday, Sep 25, 2020 - 11:16 AM (IST)

ਨਾਭਾ : ਕਿਸਾਨਾਂ ਨਾਲ ਧਰਨਿਆਂ 'ਚ ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਤੇ ਹਰਭਜਨ ਮਾਨ ਸਣੇ ਡਟੇ ਇਹ ਪੰਜਾਬੀ ਕਲਾਕਾਰ

ਨਾਭਾ (ਬਿਊਰੋ) : ਖੇਤੀ ਬਿੱਲਾਂ ਖ਼ਿਲਾਫ਼ ਪੰਜਾਬੀ ਕਲਾਕਾਰ ਵੀ ਇਸ ਵਾਰ ਮੈਦਾਨ ਵਿਚ ਨਿੱਤਰੇ ਹਨ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ। ਇਸ ਤੋਂ ਬਾਅਦ ਅੱਜ ਨਾਭਾ ਵਿਚ ਕਿਸਾਨਾਂ ਦੇ ਧਰਨੇ ਵਿਚ ਸਮਰਥਨ ਦੇਣ ਲਈ ਪੰਜਾਬੀ ਗਾਇਕ ਚੰਡੀਗੜ੍ਹ ਤੋਂ ਰਵਾਨਾ ਹੋਏ। ਹਰਭਜਨ ਮਾਨ, ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ, ਰਣਜੀਤ ਬਾਵਾ ਤੇ ਰਵਨੀਤ ਸਣੇ ਕਈ ਹੋਰ ਪੰਜਾਬੀ ਗਾਇਕ ਕਿਸਾਨਾਂ ਦਾ ਸਾਥ ਦੇਣ ਜਾ ਰਹੇ ਹਨ।

 
 
 
 
 
 
 
 
 
 
 
 
 
 

ਮਿਲਦੇ ਆਂ ਨਾਭੇ 🙏🏻 #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ @ranjitbawa @kulwinderbilla @shivjot.official @avkash.mann

A post shared by Harbhajan Mann (@harbhajanmannofficial) on Sep 24, 2020 at 9:47pm PDT

ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ 'ਆਸ਼ਿਕ਼ ਮਿੱਟੀ ਦੇ' ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ 'ਅੱਖਾਂ ਖੋਲ੍ਹ' ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।
PunjabKesari


author

sunita

Content Editor

Related News