ਕਿਸਾਨਾਂ ਦੇ ਹੱਕ 'ਚ ਰੁਪਿੰਦਰ ਹਾਂਡਾ ਨੇ ਆਖੀ ਵੱਡੀ ਗੱਲ, ਹੁਣ ਸਾਨੂੰ ਚਾਹ ਪਿਆਉਣ ਵਾਲੇ ਕੀ ਅੱਤਵਾਦੀ ਹਨ?

01/31/2021 9:53:04 AM

ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਪੰਜਾਬੀ ਗਾਇਕ ਤੇ ਕਲਾਕਾਰ ਇਸ ਅੰਦੋਲਨ 'ਚ ਪੂਰੀ ਤਰ੍ਹਾਂ ਡਟੇ ਹੋਏ ਹਨ। ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਅਕਸਰ ਕਿਸਾਨ ਅੰਦੋਲਨ 'ਚ ਦਿਖਾਈ ਦਿੰਦੇ ਹਨ ਤੇ ਇਸ ਬਾਬਤ ਉਹ ਸੋਸ਼ਲ ਮੀਡੀਆ 'ਤੇ ਪੋਸਟਾਂ ਵੀ ਪਾਉਂਦੇ ਰਹਿੰਦੇ ਹਨ।

PunjabKesari

ਹੁਣ ਰੁਪਿੰਦਰ ਹਾਂਡਾ ਨੇ ਲਿਖਿਆ ਕਿ ਸਾਨੂੰ ਚਾਹ ਬਣਾ ਕੇ ਪਿਆਉਣ ਵਾਲੇ ਕੀ ਅੱਤਵਾਦੀ ਹਨ?
ਦਿਲੋਂ ਦੁਖੀ ਹਾਂ ਅੱਜ ਮੇਰੇ ਸਾਰੇ ਆਪਣਿਆਂ ਲਈ ਜੋ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸੀ। ਅਸੀਂ ਸਭ ਇਕ ਪਰਿਵਾਰ ਬਣ ਗਏ ਸੀ। ਸਾਡੀ ਤਾਕਤ ਆਪਸੀ ਭਾਈਚਾਰਾ ਸੀ ਤੇ ਉਹ ਬਣਾ ਕੇ ਰੱਖੀਏ। ਅਸਲ ਸੰਘਰਸ਼ ਹੁਣ ਸ਼ੁਰੂ ਹੋਇਆ, ਏਕਾ ਬਣਾ ਕੇ ਰੱਖੀਏ। ਵਾਹਿਗੁਰੂ ਮਿਹਰ ਕਰੇ ਇਹ ਸੰਘਰਸ਼ ਜਾਰੀ ਰਹੇ ਕਿਉਂਕਿ ਸਾਡੇ ਪੰਜਾਬੀਆਂ ਦੀ ਇੱਜ਼ਤ ਨਾਲ ਖੇਡਿਆ ਗਿਆ ਅਸੀਂ ਉਸ ਨੂੰ ਤਾਰ-ਤਾਰ ਨਹੀਂ ਹੋਣ ਦੇਣਾ। ਦੁਨੀਆਂ ਨੂੰ ਦਿਖਾ ਦੇਈਏ ਕੀ ਇਹ ਕੌਮ ਸਭ ਦਾ ਸਤਿਕਾਰ ਕਰਦੀ। ਅਸੀਂ ਬਾਬੇ ਨਾਨਕ ਦੇ ਫਲਸਫੇ 'ਤੇ ਚਲਣ ਵਾਲੀ ਕੌਮ ਹੈ।

 

Sanu chaa bna ke pyon wale ki attwadi ne? Dillo dukhi han aj mere sare apnya lyi jo 2 mahinya to sangarsh kar rhe c....

Posted by Rupinder Handa on Thursday, January 28, 2021

ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਗਿਆ ਹੈ। ਸਿੰਘੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਸੀ ਕਿ ਕਿਸਾਨ 1 ਫਰਵਰੀ ਨੂੰ ਸੰਸਦ ਭਵਨ ਵੱਲ ਮਾਰਚ ਕਰਨਗੇ। ਇਸ ਦਿਨ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕਿਸਾਨ ਜਥੇਬੰਦੀਆਂ ਨੇ ਬਜਟ ਸੈਸ਼ਨ ਦੌਰਾਨ ਪੈਦਲ ਸੰਸਦ ਵੱਲ ਮਾਰਚ ਕਰਨ ਦੀ ਗੱਲ ਆਖੀ ਹੈ।

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ 28 ਨਵੰਬਰ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।  ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਰਕਾਰ ਨੇ ਡੇਢ-ਦੋ ਸਾਲ ਤੱਕ ਕਾਨੂੰਨ ਲਾਗੂ ਕਰਨ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ ਪਰ ਕਿਸਾਨਾਂ ਨੇ ਇਸ ਨੂੰ ਨਾਕਾਰ ਦਿੱਤਾ। ਹੁਣ ਤੱਕ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ।

ਨੋਟ — ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ? ਕੁਮੈਂਟ ਕਰਕੇ ਦੱਸੋ।
 


sunita

Content Editor

Related News