ਪੰਜਾਬੀ ਗਾਇਕ ਨੂੰ ਚਿੱਟੇ ਸਮੇਤ ਮੋਹਾਲੀ ਪੁਲਸ ਨੇ ਕੀਤਾ ਗ੍ਰਿਫਤਾਰ, ਅਦਾਲਤ ''ਚ ਹੋਵੇਗੀ ਪੇਸ਼ੀ

10/03/2017 10:55:19 AM

ਮੋਹਾਲੀ (ਕੁਲਦੀਪ) : ਮੋਹਾਲੀ ਪੁਲਸ ਨੇ ਸੋਮਵਾਰ ਨੂੰ ਲੁਧਿਆਣਾ 'ਚ ਰਹਿਣ ਵਾਲੇ ਪੰਜਾਬੀ ਗਾਇਕ ਗੁਰਿੰਦਰ ਸਿੰਘ ਗਿੰਦਾ ਅਤੇ ਉਸ ਦੇ ਦੋਸਤ ਪ੍ਰਿੰਸ ਸ਼ਰਮਾ ਨੂੰ 850 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਦੋਹਾਂ ਨੂੰ ਏਅਰਪੋਰਟ ਰੋਡ ਦੇ ਚੌਂਕ ਨੇੜੇ ਨਾਕੇ ਦੌਰਾਨ ਕਾਰ 'ਚੋਂ ਕਾਬੂ ਕੀਤਾ ਗਿਆ। ਐੱਸ. ਟੀ. ਐੱਫ. ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਦੋਵੇਂ ਦੋਸ਼ੀ ਕਰੀਬ 6 ਮਹੀਨਿਆਂ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਹਨ ਅਤੇ ਇਹ ਦੋਵੇਂ ਭਾਰੀ ਮਾਤਰੀ 'ਚ ਹੈਰੋਇਨ ਦਿੱਲੀ ਤੋਂ ਲਿਆ ਕੇ ਮੋਹਾਲੀ, ਚੰਡੀਗੜ੍ਹ, ਖਰੜ, ਰੋਪੜ, ਮੋਰਿੰਡਾ, ਸਮਰਾਲਾ ਅਤੇ ਲੁਧਿਆਣਾ ਵਿਖੇ ਆਪਣੇ ਥੋਕ ਦੇ ਗਾਹਕਾਂ ਨੂੰ ਸਪਲਾਈ ਕਰਦੇ ਸਨ। ਫਿਲਹਾਲ ਉਕਤ ਦੋਹਾਂ ਦੋਸ਼ੀਆਂ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਐੱਸ. ਟੀ. ਐੱਫ., ਮੋਹਾਲੀ ਵਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੋਵਿਅਕਤੀ ਚੋਰੀ-ਛੁਪੇ ਹੈਰੋਇਨ ਲਿਆ ਕੇ ਵੇਚਦੇ ਹਨ, ਉਨ੍ਹਾਂ ਸਬੰਧੀ ਸਪੈਸ਼ਲ ਟਾਸਕ ਫੋਰਸ ਮੋਹਾਲੀ ਨੂੰ ਇਤਲਾਹ ਦਿੱਤੀ ਜਾਵੇ, ਇਸੇ ਤਰ੍ਹਾਂ ਹੀ ਨਸ਼ੇ ਵੇਚਣ ਵਾਲੇ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
 


Related News