ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਇਹ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਬੰਦ
Tuesday, Oct 28, 2025 - 12:43 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਟੇਟ ਹਾਈਵੇ ਜਗਰਾਓਂ–ਨਕੋਦਰ ਰੋਡ ’ਤੇ ਟੋਲ ਪਲਾਜ਼ਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਇਹ ਟੋਲ ਸਾਢੇ ਤਿੰਨ ਸਾਲਾਂ ਵਿਚ ਪੰਜਾਬ ਦਾ 19ਵਾਂ ਟੋਲ ਪਲਾਜ਼ਾ ਹੋਵੇਗਾ ਜੋ ਬੰਦ ਕੀਤਾ ਜਾਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਟੋਲ ਆਪਣੀ ਮਿਆਦ ਤੋਂ ਦੋ ਸਾਲ ਪਹਿਲਾਂ ਹੀ ਬੰਦ ਹੋ ਜਾਵੇਗਾ। ਇਹ ਫੈ਼ਸਲਾਂ ਨਿਯਮਾਂ ਦੀ ਅਣਦੇਖੀ ਕਰਨ ਅਤੇ ਪ੍ਰਬੰਧਾਂ ਦੀ ਘਾਟ ਕਾਰਣ ਲਿਆ ਗਿਆ ਹੈ। ਜਗਰਾਓਂ–ਨਕੋਦਰ ਰੋਡ ’ਤੇ ਟੋਲ ਬੰਦ ਹੋਣ ਨਾਲ ਪੰਜਾਬ ਵਾਸੀਆਂ ਨੂੰ ਆਵਾਜਾਈ ਵਿਚ ਵੱਡੀ ਰਾਹਤ ਮਿਲੇਗੀ। ਸਰਕਾਰ ਦੇ ਅਨੁਸਾਰ ਇਹ ਫੈਸਲਾ ਲੋਕਾਂ ਦੇ ਹਿੱਤ ਵਿਚ ਅਤੇ ਆਰਥਿਕ ਬੋਝ ਘਟਾਉਣ ਲਈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਲੈ ਕੇ ਐੱਨ. ਐੱਚ. ਏ. ਆਈ. ਦਾ ਵੱਡਾ ਬਿਆਨ
ਵਿਭਾਗ ਨੇ ਹੁਣ ਜਿਹੇ ਸੰਯੁਕਤ ਰੂਪ ਨਾਲ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਟੋਲ ਪਲਾਜ਼ਾ ਬੰਦ ਕਰਨ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਕੇ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਹੂਲਤਾਂ ਨਹੀਂ ਤਾਂ ਟੋਲ ਵੀ ਨਹੀਂ ਹੋਵੇਗਾ। ਇਸ ਸੰਬੰਧੀ ਬੀ. ਐਂਡ. ਆਰ. ਦੇ ਚੀਫ ਇੰਜੀਨੀਅਰ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ, ਸੜਕ ਦੀ ਮੁਰੰਮਤ ਤੇ ਸੰਭਾਲ ਲਈ ਹੋਰ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਲਗਾਤਾਰ ਵੱਧ ਰਿਹਾ ਇਸ ਬਿਮਾਰੀ ਦਾ ਕਹਿਰ
ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਇਕ ਵੀ ਨਵਾਂ ਟੋਲ ਪਲਾਜ਼ਾ ਨਹੀਂ ਲਗਾਇਆ ਹੈ। ਹੁਣ ਸਿਰਫ ਦੋ ਟੋਲ ਪਲਾਜ਼ੇ ਹੀ ਬਚੇ ਹਨ। ਜੇਕਰ ਇਥੇ ਵੀ ਨਿਯਮਾਂ ਅਤੇ ਸਹੂਲਤਾਂ ਵਿਚ ਕਮੀ ਪਾਈ ਗਈ ਤਾਂ ਸਰਕਾਰ ਇਨ੍ਹਾਂ 'ਤੇ ਵੀ ਤਾਲੇ ਲਗਵਾ ਸਕਦੀ ਹੈ। ਦੱਸਣਯੋਗ ਹੈ ਕਿ 2024–25 ਵਿਚ ਪੰਜਾਬ ਦੇ ਟੋਲਾਂ ਤੋਂ ਕੁੱਲ ਸਾਲਾਨਾ ਕਲੇਕਸ਼ਨ 222 ਕਰੋੜ ਰੁਪਏ ਰਿਹਾ ਸੀ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਹੁਣ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਸੂਬੇ ਵਿਚ ਆਵਾਜਾਈ ਹੋਰ ਆਸਾਨ ਬਣੇਗੀ।
ਇਹ ਵੀ ਪੜ੍ਹੋ : ਆਰ. ਟੀ. ਓ. ਨੇ ਲੈ ਲਿਆ ਐਕਸ਼ਨ, ਇਹ ਨੰਬਰ ਪਲੇਟਾਂ ਤੇ ਆਰ. ਸੀ. ਵਾਲੇ 'ਤੇ ਕਾਰਵਾਈ ਦੇ ਹੁਕਮ
