ਯਾਰਾਂ ਨਾਲ ਵਾਲੀਬਾਲ ਖੇਡ ਰਹੇ ਸੀ ਮੁੰਡੇ, ਫ਼ਿਰ ਜੋ ਹੋਇਆ ਵੇਖ ਨਿਕਲ ਗਈਆਂ ਧਾਹਾਂ, ਵਿੱਛ ਗਏ ਸੱਥਰ
Tuesday, Feb 18, 2025 - 09:55 AM (IST)

ਚੇਤਨਪੁਰਾ (ਨਿਰਵੈਲ)- ਸਥਾਨਕ ਨਗਰ ਚੇਤਨਪੁਰਾ ਵਿਖੇ ਬੀਤੀ ਸ਼ਾਮ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਇਕ ਨੌਜਵਾਨ ਵਾਲੀਬਾਲ ਖੇਡਦੇ ਸਮੇਂ ਛੱਪੜ ਵਿਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਨੂਰ ਸਿੰਘ (14) ਪੁੱਤਰ ਜਤਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਪਿੰਡ ਦੇ ਛੱਪੜ ਨਜ਼ਦੀਕ ਖੁੱਲ੍ਹੀ ਜਗ੍ਹਾ ਵਿਚ ਵਾਲੀਬਾਲ ਖੇਡ ਰਿਹਾ ਸੀ ਤਾਂ ਅਚਾਨਕ ਵਾਲੀਬਾਲ ਛੱਪੜ ਦੇ ਪਾਣੀ ਵਿਚ ਜਾ ਡਿੱਗਾ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਜਦੋਂ ਗੁਰਨੂਰ ਸਿੰਘ ਛੱਪੜ ਵਿਚ ਡਿੱਗੇ ਵਾਲੀਬਾਲ ਨੂੰ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਉਹ ਆਪ ਵੀ ਛੱਪੜ ਵਿਚ ਜਾ ਡਿੱਗਾ। ਛੱਪੜ ਵਿਚ ਪਾਣੀ ਬਹੁਤ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਤੇ ਡੁੱਬ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੇਰ ਰਾਤ ਪਿੰਡ ਵਾਸੀਆਂ ਨੇ ਦੋ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਗੁਰਨੂਰ ਸਿੰਘ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8