ਪੰਜਾਬ ਯੂਥ ਕਾਂਗਰਸ ਵਲੋਂ ਜਾਖੜ ਦਾ ਅਸਤੀਫਾ ਮਨਜ਼ੂਰ ਨਾ ਕਰਨ ਦੀ ਮੰਗ

Wednesday, Jun 19, 2019 - 11:00 AM (IST)

ਚੰਡੀਗੜ੍ਹ (ਰਮਨਜੀਤ) : ਪਿਛਲੇ ਦਿਨੀਂ ਚੰਡੀਗੜ੍ਹ ਕਾਂਗਰਸ ਦਫਤਰ 'ਚ ਹੋਈ ਪੰਜਾਬ ਯੂਥ ਕਾਂਗਰਸ ਦੀ ਮੀਟਿੰਗ ਦੌਰਾਨ 19 ਜੂਨ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਇਸ ਵਾਰ ਨਿਵੇਕਲੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਸ਼ਿਮਲਾ ਤੋਂ 50 ਕਿਲੋਮੀਟਰ ਤੇ ਗੁਮਾ ਵਿਖੇ ਹਿਮਾਚਲ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ ਵਿਖੇ ਪੰਜਾਬ ਯੂਥ ਕਾਂਗਰਸ ਅਤੇ ਹਿਮਾਚਲ ਯੂਥ ਕਾਂਗਰਸ ਆਪਸ 'ਚ ਦੋਸਤਾਨਾ ਮੈਚ ਖੇਡਣਗੀਆਂ। ਇਸ ਨਿਵੇਕਲੀ ਪਹਿਲ ਨਾਲ ਦੋਵਾਂ ਸੂਬਿਆਂ ਦੇ ਨੌਜਵਾਨ ਕਾਂਗਰਸੀ ਆਗੂਆਂ ਦਾ ਆਪਸ 'ਚ ਤਾਲਮੇਲ ਵਧੇਗਾ ਅਤੇ ਦੋਸਤਾਨਾ ਸਬੰਧ ਸਥਾਪਿਤ ਹੋਣਗੇ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਾਰੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਰਾਹੁਲ ਗਾਂਧੀ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਰਹਿਣ ਅਤੇ ਸੁਨੀਲ ਜਾਖੜ ਦਾ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਨਾ ਮਨਜ਼ੂਰ ਕਰਨ ਦੀ ਅਪੀਲ ਹਾਈਕਮਾਂਡ ਨੂੰ ਕੀਤੀ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਵਿਨੀਤ ਕੰਬੋਜ, ਮੀਤ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਕੁਲ ਹਿੰਦ ਸਕੱਤਰ ਜਗਦੇਵ ਸਿੰਘ ਦਿੜ੍ਹਬਾ, ਦਫਤਰ ਇੰਚਾਰਜ ਜਸਵਿੰਦਰ ਜੱਸੀ, ਗੁਰਜੋਤ ਢੀਂਡਸਾ, ਕਮਲਜੀਤ ਸਿੰਘ ਬਰਾੜ, ਪੂਨਮ ਕਾਂਗੜਾ, ਮੋਹਿਤ ਮਹਿੰਦਰਾ, ਨਵਜੋਤ ਸਿੰਘ ਲੰਬੀ, ਬਨੀ ਖਹਿਰਾ, ਗੁਰਕੀਮਤ ਸਿੰਘ ਬਰਨਾਲਾ, ਕੰਵਰਬੀਰ ਸਿੰਘ ਸਿੱਧੂ, ਮੁਜੰਮਿਲ ਅਲੀ ਖਾਨ, ਦਵਿੰਦਰ ਛਾਜਲੀ, ਉਦੇਵੀਰ ਢਿੱਲੋਂ, ਪਰਮਿੰਦਰ ਲਾਪਰਾਂ, ਅਸ਼ਵਨ ਭੱਲਾ, ਜਿਮੀ ਡਕਾਲਾ, ਦਿਲਰਾਜ ਸਰਕਾਰੀਆ, ਸਿਮਰਜੀਤ ਸਿੰਘ ਬਰਾੜ, ਅਵਜਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ ਡਿੰਪਲ, ਰਜੀਵ ਰਾਜਾ, ਰੋਹਿਤ ਜੋਸ਼ੀ, ਹਰਪ੍ਰੀਤ ਸਿੰਘ ਪੱਟੀ, ਮਨਜੋਤ ਸਿੰਘ ਮੋਹਾਲੀ ਸਮੇਤ ਹੋਰ ਅਹੁਦੇਦਾਰ ਸ਼ਾਮਲ ਸਨ।


Babita

Content Editor

Related News