Punjab Wrap Up : ਪੜ੍ਹੋ 13 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

03/13/2020 5:23:43 PM

ਜਲੰਧਰ (ਵੈੱਬ ਡੈਸਕ) : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਹੈ ਕਿ ਅਜੇ ਉਨ੍ਹਾਂ ਕੋਲ 2 ਸਾਲਾਂ ਦਾ ਸਮਾਂ ਬਾਕੀ ਹੈ ਅਤੇ ਸਮਾਂ ਰਹਿੰਦੇ ਉਹ ਹਾਲਾਤ ਸੰਭਾਲ ਲੈਣ, ਨਹੀਂ ਤਾਂ ਪੰਜਾਬ ਦੇ ਹਾਲਾਤ ਵੀ ਮੱਧ ਪ੍ਰਦੇਸ਼ ਵਰਗੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ ਅਤੇ ਅਫਸਰਸ਼ਾਹੀ ਵਿਧਾਇਕਾਂ 'ਤੇ ਭਾਰੀ ਹੈ। ਦੂਜੇ ਪਾਸੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਬਾਦਲਾਂ ਦੀਆਂ ਬੱਸਾਂ 'ਤੇ ਗੇਅਰ ਅੜਾਉਂਦੇ ਹੋਏ ਫੱਟੇ ਚੱਕ ਦਿੱਤੇ, ਜਿਸ ਨੂੰ ਦੇਖ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਪਾਰਾ ਚੜ੍ਹ ਗਿਆ ਅਤੇ ਇਸ ਦੌਰਾਨ ਦੋਹਾਂ ਵਿਚਕਾਰ ਤਿੱਖੀ ਬਹਿਸ ਛਿੜ ਗਈ।ਅਸਲ 'ਚ ਭਗਵੰਤ ਮਾਨ ਪੂਰੇ ਮਾਲਵੇ ਨੂੰ ਚੰਡੀਗੜ੍ਹ ਨਾਲ ਸਿੱਧਾ ਜੋੜਨ ਵਾਲੀ ਰੇਲਗੱਡੀ ਚਲਾਉਣ ਬਾਰੇ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਕਹਿ ਦਿੱਤਾ ਕਿ ਇਸ ਰੇਲਗੱਡੀ ਦੇ ਚੱਲਣ ਕਾਰਨ ਬਾਦਲਾਂ ਦੀਆਂ ਬੱਸਾਂ ਨੂੰ ਘਾਟਾ ਪੈ ਜਾਵੇਗਾ, ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੂੰ ਗੁੱਸਾ ਆ ਗਿਆ ਅਤੇ ਭਗਵੰਤ ਮਾਨ ਅਤੇ ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਬਾਜਵਾ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ, 'ਸਮਾਂ ਰਹਿੰਦੇ ਹਾਲਾਤ ਸੰਭਾਲ ਲਓ' (ਵੀਡੀਓ)     
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਹੈ ਕਿ ਅਜੇ ਉਨ੍ਹਾਂ ਕੋਲ 2 ਸਾਲਾਂ ਦਾ ਸਮਾਂ ਬਾਕੀ ਹੈ ਅਤੇ ਸਮਾਂ ਰਹਿੰਦੇ ਉਹ ਹਾਲਾਤ ਸੰਭਾਲ ਲੈਣ, ਨਹੀਂ ਤਾਂ ਪੰਜਾਬ ਦੇ ਹਾਲਾਤ ਵੀ ਮੱਧ ਪ੍ਰਦੇਸ਼ ਵਰਗੇ ਹੋ ਸਕਦੇ ਹਨ। 

ਭਗਵੰਤ ਮਾਨ ਨੇ ਪਾਰਲੀਮੈਂਟ 'ਚ ਚੱਕੇ ਫੱਟੇ, ਹਰਸਿਮਰਤ ਨਾਲ ਲੈ ਲਿਆ ਪੰਗਾ!     
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਬਾਦਲਾਂ ਦੀਆਂ ਬੱਸਾਂ 'ਤੇ ਗੇਅਰ ਅੜਾਉਂਦੇ ਹੋਏ ਫੱਟੇ ਚੱਕ ਦਿੱਤੇ, ਜਿਸ ਨੂੰ ਦੇਖ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਪਾਰਾ ਚੜ੍ਹ ਗਿਆ ਅਤੇ ਇਸ ਦੌਰਾਨ ਦੋਹਾਂ ਵਿਚਕਾਰ ਤਿੱਖੀ ਬਹਿਸ ਛਿੜ ਗਈ...

ਖੁਦਕੁਸ਼ੀ ਕਰਨ ਤੋਂ ਪਹਿਲਾਂ ਮੁੰਡੇ ਨੇ ਬਣਾਈ ਵੀਡੀਓ, ਪੁਲਸ ਮੁਲਾਜ਼ਮਾਂ ਦੀ ਦੱਸੀ ਕਰਤੂਤ     
ਸੰਗਰੂਰ ਦੇ ਪਿੰਡ ਬਗੂਆਣਾ ਦੇ ਨੌਜਵਾਨ ਸੋਮਦੱਤ ਸ਼ਰਮਾ ਨੇ ਦੇਰ ਰਾਤ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ। ਮੌਤ ਤੋਂ ਪਹਿਲਾਂ ਸੋਮਦੱਤ ਨੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ ਦੇ ਨਾਮ (ਮਾਨਕ ਅਤੇ ਡੱਲੀ) ਦਾ ਜ਼ਿਕਰ ਕੀਤਾ।

ਕੋਰੋਨਾ ਵਾਇਰਸ ਵੀ ਨਹੀਂ ਰੋਕ ਸਕਿਆ ਬਾਬੇ ਨਾਨਕ ਦੀ ਸੰਗਤ ਦਾ ਰਾਹ     
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਆਪਣੀ ਦਹਿਸ਼ਤ ਫੈਲਾਈ ਹੋਈ ਹੈ। ਇਸ ਦੇ ਚੱਲਦਿਆ ਸਾਵਧਾਨੀ ਵਰਤਦਿਆਂ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕਰਦੇ ਹੋਏ ਰਾਜਸੀ ਅਤੇ ਰੋਜ਼ਗਾਰ ਵੀਜ਼ੇ ਛੱਡ ਕੇ ਬਾਕੀ ਸਾਰੇ ਵੀਜ਼ੇ ਮੁਅੱਤਲ ਕਰ ਦਿੱਤੇ ਹਨ। 

...ਤੇ ਹੁਣ ਜਗਦੇਵ ਕਮਾਲੂ ਨੇ ਵੀ ਕੀਤੀ 'ਆਪ' ਨਾਲ ਸੁਲਾਹ ਦੀ ਗੱਲ     
ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਸੁਖਪਾਲ ਖਹਿਰਾ ਧੜੇ ਨਾਲ ਜਾਣ ਵਾਲੇ ਵਿਧਾਨ ਸਭਾ ਹਲਕਾ ਮੋੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਆਮ ਆਦਮੀ ਪਾਰਟੀ ਨੂੰ ਇਕੱਠਾ ਕਰਨ ਦੇ ਹੱਕ ਵਿਚ ਹਾਮੀ ਭਰੀ ਹੈ। 

ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ     
ਸਬ ਡਵੀਜ਼ਨ ਮੌੜ ਮੰਡੀ 'ਚ ਬੀਤੀ ਰਾਤ ਬਾਰਿਸ਼ ਕਾਰਨ ਇਕ ਘਰ ਦੀ ਛੱਡ ਡਿੱਗ ਗਈ। ਛੱਡ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। 

ਅਕਾਲ ਤਖਤ ਸਾਹਿਬ ਪੁੱਜੇ ਸੁੱਚਾ ਸਿੰਘ ਲੰਗਾਹ, ਪੰਥ 'ਚ ਵਾਪਸੀ ਦੀ ਕੀਤੀ ਅਪੀਲ     
ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਅੱਜ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਦੇ ਨਾਂ ਇੱਕ ਪੱਤਰ ਸੌਂਪ ਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਿੱਖ ਪੰਥ ਵਿਚ ਮੁੜ ਸ਼ਾਮਲ ਕੀਤਾ ਜਾਵੇ।

ਕੈਪਟਨ ਸਰਕਾਰ ਦੇ 3 ਸਾਲ, ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਸ ਦੀਆਂ ਵੱਡੀਆਂ ਕਾਰਵਾਈਆਂ     
 ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਟੀਚੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਕਾਰਜਕਾਲ ਸੰਭਾਲੇ ਜਾਣ ਤੋਂ ਬਾਅਦ ਸਿਰਫ ਤਿੰਨ ਸਾਲਾਂ ਦੇ ਵਕਫੇ ਦੌਰਾਨ ਪੰਜਾਬ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ 34,372 ਕੇਸ ਦਰਜ ਕੀਤੇ ਗਏ। 

ਵਿਆਹ ਤੋਂ ਕੁਝ ਹੀ ਸਮੇਂ ਬਾਅਦ ਹੀ ਘਰ 'ਚੋਂ ਲਾੜੇ ਸਮੇਤ ਉੱਠੀਆ ਦੋ ਅਰਥੀਆਂ, ਧਾਹਾਂ ਮਾਰ ਰੋਇਆ ਪਰਿਵਾਰ     
ਲੁਧਿਆਣਾ 'ਚ ਵਾਪਰੇ ਸੜਕ ਹਾਦਸੇ 'ਚ ਜੀਜਾ-ਸਾਲੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਬੁੱਧਵਾਰ ਵਿਆਹ ਹੋਇਆ ਸੀ ਅਤੇ ਰਾਤ ਸਮੇਂ ਉਹ ਆਪਣੇ ਜੀਜੇ ਅਤੇ ਹੋਰ ਸਾਥੀਆਂ ਸਮੇਤ ਕਾਰ 'ਚ ਘੁੰਮਣ ਨਿਕਲਿਆ ਸੀ।

ਨਸ਼ੇੜੀ ਪੁਲਸ ਮੁਲਾਜ਼ਮ ਨੇ ਸੜਕ ’ਤੇ ਜਾ ਰਹੇ ਲੋਕਾਂ ’ਤੇ ਚੜ੍ਹਾਈ ਕਾਰ, ਕੁੜੀ ਦੀ ਮੌਤ (ਤਸਵੀਰਾਂ)
 ਬਠਿੰਡਾ ’ਚ ਨਸ਼ੇ ਦੀ ਹਾਲਤ ’ਚ ਕਾਰ ਚਲਾ ਰਹੇ ਇਕ ਪੁਲਸ ਕਰਮਚਾਰੀ ਵਲੋਂ ਆਪਣੀ ਕਾਰ ਨਾਲ 3 ਲੋਕਾਂ ਨੂੰ ਟੱਕਰ ਮਾਰ ਦੇਣ ਦੀ ਸੂਚਨਾ ਮਿਲੀ ਹੈ।
 

 


Anuradha

Content Editor

Related News