Punjab Wrap Up : ਪੜ੍ਹੋ 11 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Thursday, Jul 11, 2019 - 06:13 PM (IST)

ਜਲੰਧਰ (ਵੈੱਬ ਡੈਸਕ) - ਨਵਜੋਤ ਸਿੰਘ ਸਿੱਧੂ ਦਾ ਕੈਪਟਨ ਨਾਲ ਪੇਚਾ ਕੀ ਪਿਆ ਲੀਡਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਕਾਂਗਰਸੀਆਂ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੂੰ ਅਪਸ਼ਬਦ ਬੋਲਣ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਅੰਮ੍ਰਿਤਸਰ 'ਚ ਪੋਸਟਰ 'ਤੇ ਆਸ਼ੂ, ਬ੍ਰਹਮ ਮਹਿੰਦਰਾ ਦੀ ਫੋਟੋ, ਸਿੱਧੂ ਗਾਇਬ
ਨਵਜੋਤ ਸਿੰਘ ਸਿੱਧੂ ਦਾ ਕੈਪਟਨ ਨਾਲ ਪੇਚਾ ਕੀ ਪਿਆ ਲੀਡਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਕਾਂਗਰਸੀਆਂ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸੁਖਬੀਰ ਬਾਦਲ ਤੇ ਮਜੀਠੀਆ ਨੂੰ ਅਦਾਲਤ ਵੱਲੋਂ ਵੱਡੀ ਰਾਹਤ
ਰਿਟਾਇਰਡ ਜਸਟਿਸ ਰਣਜੀਤ ਸਿੰਘ ਨੂੰ ਅਪਸ਼ਬਦ ਬੋਲਣ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ।
ਦੇਖੋ ਕਿਵੇਂ ਇਕ ਮਾਂ ਨੇ ਆਪਣੀ ਵਿਆਹੁਤਾ ਧੀ ਨੂੰ ਸਹੁਰੇ ਘਰ ਤੋਂ ਛੁਡਵਾਇਆ (ਵੀਡੀਓ)
ਅਜੌਕੇ ਸਮਾਜ 'ਚ ਅੱਜ ਵੀ ਦਾਜ ਦੇ ਲਾਲਚੀ ਸਹੁਰੇ ਪਰਿਵਾਰਾਂ ਵਲੋਂ ਆਪਣੀਆਂ ਨੂੰਹਾਂ 'ਤੇ ਕਈ ਤਰ੍ਹਾਂ ਦੇ ਕਹਿਰ ਕੀਤਾ ਜਾ ਰਹੇ ਹਨ
ਦਿੱਲੀ ਤੋਂ ਲੈ ਕੇ ਗੁਜਰਾਤ ਤੱਕ 532 ਕਿਲੋ ਜ਼ਬਤ ਹੈਰੋਇਨ ਦੇ ਮਾਮਲੇ ਦੀ ਗੂੰਜ
ਆਈ. ਸੀ. ਪੀ. ਅਟਾਰੀ ਸਰਹੱਦ 'ਤੇ ਕਸਟਮ ਵਿਭਾਗ ਵਲੋਂ ਪਾਕਿ ਤੋਂ ਆਉਣ ਵਾਲੀ ਨਮਕ ਦੀ ਖੇਪ ਨਾਲ 532 ਕਿਲੋ ਹੈਰੋਇਨ ਫੜੇ ਜਾਣ ਦਾ ਮਾਮਲਾ
ਨਸ਼ੇ ਵੇਚਣ ਵਾਲਿਆਂ ਦੇ ਨਾਂ ਵਜੋਂ ਵਾਇਰਲ ਹੋ ਰਹੀ ਵੀਡੀਓ ਦਾ ਜਾਣੋ ਅਸਲ ਸੱਚ (ਤਸਵੀਰਾਂ)
ਸੋਸ਼ਲ ਮੀਡੀਆ 'ਤੇ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਦੀ ਇਕ ਵੀਡੀਓ ਬੜੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
12 ਸਾਲ ਦੀ ਉਮਰੇ ਹੀ ਨਸ਼ੇ ਦੀ ਦਲਦਲ 'ਚ ਫਸ ਗਈ ਸੀ ਪੰਜਾਬ ਦੀ ਇਹ ਧੀ
ਪੰਜਾਬ ਦੀ ਜਵਾਨੀ ਇਸ ਵੇਲੇ ਬੁਰੀ ਤਰ੍ਹਾਂ ਨਸ਼ਿਆਂ 'ਚ ਫਸ ਚੁੱਕੀ ਹੈ।
ਬਠਿੰਡਾ: ਕਲਯੁੱਗੀ ਪੁੱਤ ਦਾ ਕਾਰਾ, ਸ਼ਰਾਬ ਲਈ ਪੈਸੇ ਨਾ ਦਿੱਤੇ ਤਾਂ ਮਾਂ 'ਤੇ ਵਰ੍ਹਾਈਆਂ ਗੋਲੀਆਂ, ਮੌਤ
ਬਠਿੰਡਾ ਦੇ ਪਿੰਡ ਮਹਿਮਾ ਸਰਜਾ 'ਚ ਇਕ ਕਲਯੁੱਗੀ ਪੁੱਤ ਵੱਲੋਂ ਮਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਲਯੁੱਗੀ ਸਹੁਰਿਆਂ ਨੇ ਗਰਭਵਤੀ ਨੂੰਹ ਦੇ ਖਾਣੇ 'ਚ ਮਿਲਾਇਆ ਜ਼ਹਿਰ, ਹੋਈ ਮੌਤ
ਇਕ ਨਵ-ਵਿਆਹੁਤਾ ਨੂੰ ਦਾਜ ਦੇ ਕਾਰਨ ਪ੍ਰੇਸ਼ਾਨ ਕਰਨ ਅਤੇ ਉਸ ਦਾ ਗਰਭਪਾਤ ਕਰਵਾਉਣ ਦੇ ਲਈ ਰੋਟੀ 'ਚ ਜ਼ਹਿਰੀਲੀ ਦਵਾਈ
5 ਧੀਆਂ ਦੇ ਪਿਓ ਨੂੰ 4 ਲੱਖ 'ਚ ਵੇਚਿਆ 6 ਮਹੀਨੇ ਦਾ ਮੁੰਡਾ, ਦੋਵੇਂ ਗ੍ਰਿਫਤਾਰ
6 ਮਹੀਨਿਆਂ ਦੇ ਮਾਸੂਮ ਬੱਚੇ ਰਾਹੁਲ ਨੂੰ ਅਗਵਾ ਕਰਕੇ 5 ਧੀਆਂ ਦੇ ਪਿਓ ਨੂੰ ਵੇਚਣ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ
ਜਲੰਧਰ 'ਚ ਚੜ੍ਹਦੀ ਸਵੇਰ ਰੂਹ ਕੰਬਾਊ ਹਾਦਸਾ, 5 ਲੋਕਾਂ ਦੀ ਮੌਤ
ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਪਚੰਰਗਾ ਨੇੜੇ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ