Punjab Wrap Up: ਪੜ੍ਹੋ 31 ਮਾਰਚ ਦੀਆਂ ਵੱਡੀਆਂ ਖਬਰਾਂ
Sunday, Mar 31, 2019 - 04:55 PM (IST)

ਜਲੰਧਰ (ਵੈੱਬ ਡੈਸਕ) - SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਡਿਓੜੀ ਢਾਹੁਣ ਦਾ ਸਖਤ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦੂਜੇ ਪਾਸੇ ਫਤਹਿਗੜ੍ਹ ਸਾਹਿਬ 'ਚ ਥਾਣਾ ਸਰਹਿੰਦ ਫਲਾਇੰਗ ਟੀਮ ਵਲੋਂ ਬਾਹਰਲੇ ਸੂਬੇ ਤੋਂ ਆ ਰਹੀ ਇਕ ਕੈਸ਼ ਵੈਨ ਵਰਗੀ ਕਾਰ ਵਿਚੋਂ 25 ਕਿਲੋਗਰਾਮ ਸੋਨਾ ਬਰਾਮਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-
ਗੁਰਦੁਆਰਾ ਸਾਹਿਬ ਦੀ ਡਿਓੜੀ ਢਾਹੁਣ ਦੇ ਮਾਮਲੇ 'ਚ ਮੈਨੇਜਰ ਮੁਅੱਤਲ
SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਡਿਓੜੀ ਢਾਹੁਣ ਦਾ ਸਖਤ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਚੋਣ ਜ਼ਾਬਤੇ 'ਚ ਪੁਲਸ ਨੇ ਫੜਿਆ 25 ਕਿਲੋ ਸੋਨਾ
ਫਤਹਿਗੜ੍ਹ ਸਾਹਿਬ 'ਚ ਥਾਣਾ ਸਰਹਿੰਦ ਫਲਾਇੰਗ ਟੀਮ ਵਲੋਂ ਬਾਹਰਲੇ ਸੂਬੇ ਤੋਂ ਆ ਰਹੀ ਇਕ ਕੈਸ਼ ਵੈਨ ਵਰਗੀ ਕਾਰ ਵਿਚੋਂ 25 ਕਿਲੋਗਰਾਮ ਸੋਨਾ ਬਰਾਮਦ ਕੀਤਾ ਹੈ।
ਭਗਵੰਤ ਮਾਨ ਖਿਲਾਫ ਮੈਦਾਨ 'ਚ ਉਤਰੇ ਜੱਸੀ ਜਸਰਾਜ ਦਾ ਜਾਣੋ ਕੀ ਹੈ ਪਿਛੋਕੜ
ਲੋਕ ਸਭਾ ਚੋਣਾਂ ਦੇ ਅਖਾੜੇ 'ਚ ਪੰਜਾਬੀ ਗਾਇਕ ਤੇ ਸਿਆਸਤਦਾਨ ਜੱਸੀ ਜਸਰਾਜ ਦੀ ਮੁੜ ਐਂਟਰੀ ਹੋ ਗਈ ਹੈ।
ਅੰਮ੍ਰਿਤਸਰ ਦੇ ਐੱਨ.ਐੱਸ. ਢਿੱਲੋਂ ਦਾ ਵਧਿਆ ਕੱਦ, ਮਿਲੀ ਵੱਡੀ ਜਿੰਮੇਵਾਰੀ
ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਮਾਰਸ਼ਲ ਐੱਨ.ਐੱਸ. ਢਿੱਲੋਂ ਨੂੰ ਸਟ੍ਰੈਟੇਜਿਕ ਫੋਰਸ ਕਮਾਂਡ ਦਾ ਮੁਖੀ ਬਣਾਇਆ ਗਿਆ ਹੈ।
ਜਲਾਲਾਬਾਦ : ਖੁੰਖਾਰ ਕੁੱਤਿਆ ਦਾ ਕਹਿਰ, ਨੋਚ-ਨੋਚ ਖਾ ਗਏ 45 ਭੇਡਾਂ (ਵੀਡੀਓ)
ਜਲਾਲਾਬਾਦ ਦੇ ਪਿੰਡ ਕੋਟੂ ਵਾਲਾ 'ਚ ਲਾਵਾਰਿਸ ਅਤੇ ਖੁੰਖਾਰ ਕੁੱਤਿਆ ਵਲੋਂ ਇਕ ਗਰੀਬ ਪਰਿਵਾਰ ਦੀਆਂ 45 ਭੇਡਾਂ ਨੂੰ ਨੋਚ-ਨੋਚ ਕੇ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਾਕਿ ਵਲੋਂ ਭਾਰਤ 'ਚ ਦਾਖਲ ਹੁੰਦਾ ਸ਼ੱਕੀ ਵਿਅਕਤੀ ਕਾਬੂ
ਬੀ.ਐੱਸ.ਐੱਫ. ਵਲੋਂ ਪਾਕਿਸਤਾਨ ਤੋਂ ਭਾਰਤ 'ਚ ਦਾਖਲ ਹੋ ਰਹੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਬੱਕਰੇ ਦਾ ਚਲਾਨ ਕੱਟਣ ਵਾਲੀ ਪੁਲਸ ਨੇ ਦਿੱਤੀ ਸਫਾਈ (ਵੀਡੀਓ)
ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ 2 ਮੋਟਰਸਾਈਕਲ ਸਵਾਰਾ ਨੂੰ ਪੁਲਸ ਵਲੋਂ ਰੋਕਿਆ ਜਾਂਦਾ ਹੈ