Punjab Wrap Up: ਪੜ੍ਹੋ 30 ਮਾਰਚ ਦੀਆਂ ਵੱਡੀਆਂ ਖਬਰਾਂ
Saturday, Mar 30, 2019 - 05:33 PM (IST)
ਜਲੰਧਰ (ਵੈੱਬ ਡੈਸਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ 12 ਅਰਬ 5 ਕਰੋੜ ਤਿੰਨ ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਦੂਜੇ ਪਾਸੇ ਜਲੰਧਰ ਦੇ ਆਦਮਪੁਰ 'ਚ ਕਰਜ਼ੇ ਤੋਂ ਪਰੇਸ਼ਾਨ ਹੋ ਇਕ ਪਰਿਵਾਰ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-
ਐੱਸ.ਜੀ.ਪੀ.ਸੀ. ਵਲੋਂ 12 ਅਰਬ 5 ਕਰੋੜ ਦਾ ਬਜਟ ਪਾਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ 12 ਅਰਬ 5 ਕਰੋੜ ਤਿੰਨ ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ।
ਆਦਮਪੁਰ 'ਚ ਵੱਡੀ ਵਾਰਦਾਤ : ਕਰਜ਼ੇ ਕਾਰਨ ਪੂਰੇ ਪਰਿਵਾਰ ਨੇ ਲਾਇਆ ਮੌਤ ਨੂੰ ਗਲੇ
ਜਲੰਧਰ ਦੇ ਆਦਮਪੁਰ 'ਚ ਕਰਜ਼ੇ ਤੋਂ ਪਰੇਸ਼ਾਨ ਹੋ ਇਕ ਪਰਿਵਾਰ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸੰਗਰੂਰ ਤੋਂ ਭਗਵੰਤ ਮਾਨ ਨੂੰ ਟੱਕਰ ਦੇਣਗੇ 'ਜੱਸੀ ਜਸਰਾਜ'
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸੰਗਰੂਰ ਤੋਂ ਜੱਸੀ ਜਸਰਾਜ ਨੂੰ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਦਾ ਉਮੀਦਵਾਰ ਐਲਾਨਿਆ ਗਿਆ ਹੈ।
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਫਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਹੰਸ ਰਾਜ ਗੋਲਡਨ ਨੂੰ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਹੰਸ ਰਾਜ ਗੋਲਡਨ ਸੀ. ਪੀ. ਆਈ. (ਕਮਿਊਨਿਸਟ ਪਾਰਟੀ ਆਫ ਇੰਡੀਆ) ਵਲੋਂ ਚੋਣ ਲੜਨਗੇ।
ਹੁਣ ਢੀਂਡਸਾ ਨੇ ਵੀ ਮੰਨਿਆ ਡੇਰਾ ਮੁਖੀ ਨੂੰ ਮੁਆਫੀ ਅਕਾਲੀ ਦਲ ਦੀ ਵੱਡੀ ਗਲਤੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਮੰਨਿਆ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣਾ ਵੱਡੀ ਗਲਤੀ ਸੀ।
ਭਗਵੰਤ ਮਾਨ ਨੇ ਕੀਤਾ ਸੁਖਬੀਰ ਬਾਦਲ ਨੂੰ ਵੱਡਾ ਚੈਲੰਜ
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਸੰਗਰੂਰ ਹਲਕੇ ਤੋਂ ਲੜਨ ਲਈ ਲਲਕਾਰਿਆ ਹੈ।
ਸੁਖਬੀਰ ਬਾਦਲ ਦੇ ਬਿਆਨ ਤੋਂ ਭੜਕੇ ਬ੍ਰਹਮਪੁਰਾ, ਦੇਖੋ ਕਿਵੇਂ ਦਿੱਤਾ ਜਵਾਬ (ਵੀਡੀਓ)
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਵਾਰ ਬਾਦਲ ਪਰਿਵਾਰ 'ਤੇ ਵੱਡਾ ਬਿਆਨ ਦਿੱਤਾ ਹੈ।
ਰਣਜੀਤ ਸਿੰਘ ਬ੍ਰਹਮਪੁਰਾ ਦੀ ਸੁਖਪਾਲ ਖਹਿਰਾ ਨੂੰ ਅਪੀਲ! (ਵੀਡੀਓ)
ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਪਾਲ ਖਹਿਰਾ ਨੂੰ ਖਡੂਰ ਸਾਹਿਬ ਤੋਂ ਮੈਦਾਨ 'ਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵਾਪਸ ਲੈ ਕੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਹੈ।
ਕੁਰਸੀ ਤੋਂ ਮੂਧੇ ਮੂੰਹ ਡਿੱਗਾ 'ਟੱਲੀ' ਹੋਇਆ ਪੁਲਸ ਮੁਲਾਜ਼ਮ, ਵੀਡੀਓ ਵਾਇਰਲ
ਡਿਊਟੀ ਦੌਰਾਨ ਸ਼ਰਾਬ ਨਾਲ ਟੱਲੀ ਹੋਏ ਇਸ ਪੁਲਸ ਮੁਲਾਜ਼ਮ ਨੇ ਇਕ ਵਾਰ ਫਿਰ ਖਾਕੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ।
PCR ਮੁਲਾਜ਼ਮਾਂ ਦੀ ਕਰਤੂਤ : ਡਰੱਗ ਕੇਸ ਦਾ ਡਰਾਵਾ ਦੇ ਕੇ ਠੱਗਦੇ ਸਨ ਪੈਸੇ
ਪੰਜਾਬ ਪੁਲਸ ਦਾ ਕਾਲਾ ਚਿਹਰਾ ਸਾਹਮਣੇ ਆਇਆ ਹੈ, ਜਿਸ 'ਚ ਦੋ ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।