Punjab Wrap Up: ਪੜ੍ਹੋ 19 ਮਾਰਚ ਦੀਆਂ ਵੱਡੀਆਂ ਖ਼ਬਰਾਂ
Tuesday, Mar 19, 2019 - 05:36 PM (IST)
ਜਲੰਧਰ (ਵੈੱਬ ਡੈਸਕ) : ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਵਿਭਾਗ ਦੇ ਮਾਹਰਾਂ ਵਿਚਾਲੇ ਮੰਗਲਵਾਰ ਨੂੰ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਸਬੰਧੀ ਤਕਨੀਕੀ ਬੈਠਕ ਹੋਈ। ਇਸ ਬੈਠਕ ਵਿਚ ਪ੍ਰਾਜੈਕਟ ਨਾਲ ਸਬੰਧਤ ਰਸਮੀ ਕਾਰਵਾਈਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦੂਜੇ ਪਾਸੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਦੋਂ ਆਖਰੀ ਪੜਾਅ 'ਚ ਹਨ, ਐਨ ਉਸ ਮੌਕੇ ਹੀ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਿਵਾਦਾਂ 'ਚ ਘਿਰ ਗਏ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਲਾਹੌਰ 'ਚ ਕਰਤਾਰਪੁਰ ਕੋਰੀਡੋਰ ਸਬੰਧੀ ਤਕਨੀਕੀ ਬੈਠਕ
ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਵਿਭਾਗ ਦੇ ਮਾਹਰਾਂ ਵਿਚਾਲੇ ਮੰਗਲਵਾਰ ਨੂੰ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਸਬੰਧੀ ਤਕਨੀਕੀ ਬੈਠਕ ਹੋਈ। ਇਸ ਬੈਠਕ ਵਿਚ ਪ੍ਰਾਜੈਕਟ ਨਾਲ ਸਬੰਧਤ ਰਸਮੀ ਕਾਰਵਾਈਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਚੋਣਾਂ ਤੋਂ ਪਹਿਲਾਂ ਵਿਵਾਦਾਂ 'ਚ ਘਿਰੇ ਸੰਤੋਖ ਚੌਧਰੀ, ਸਾਹਮਣੇ ਆਇਆ ਸਟਿੰਗ ਆਪ੍ਰੇਸ਼ਨ
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਦੋਂ ਆਖਰੀ ਪੜਾਅ 'ਚ ਹਨ, ਐਨ ਉਸ ਮੌਕੇ ਹੀ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਿਵਾਦਾਂ 'ਚ ਘਿਰ ਗਏ ਹਨ।
ਟਕਸਾਲੀਆਂ ਦੇ ਬੱਚੇ ਨਾਲਾਇਕ ਨਹੀਂ ਸਗੋਂ ਸੁਖਬੀਰ ਨੇ ਡੋਬੀ ਪਾਰਟੀ ਦੀ ਬੇੜੀ : ਬੋਨੀ ਅਜਨਾਲਾ
ਸੁਖਬੀਰ ਬਾਦਲ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੇੜੀ ਨੂੰ ਡੋਬਿਆ ਹੈ ਅਤੇ ਹੁਣ ਉਹ ਟਕਸਾਲੀ ਆਗੂਆਂ ਦੇ ਬੱਚਿਆਂ ਨੂੰ ਨਾਲਾਇਕ ਦੱਸ ਰਿਹਾ ਹੈ।
ਜਾਣੋ ਕਿਉਂ ਚੁਣੀ ਪਰਮਜੀਤ ਖਾਲੜਾ ਨੇ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ'
ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਵਾਰ ਬੀਬੀ ਪਰਮਜੀਤ ਕੌਰ ਖਾਲੜਾ ਸੁਖਪਾਲ ਖਹਿਰਾ ਧੜੇ 'ਚ ਸ਼ਮੂਲੀਅਤ ਕਰਨ ਦਾ ਕਾਰਨ ਦੱਸਿਆ ਹੈ।
ਫੀਸ ਨਾ ਭਰਨ 'ਤੇ ਪੇਪਰ 'ਚ ਬੈਠਣ ਤੋਂ ਰੋਕਿਆ, ਵਿਦਿਆਰਥਣ ਨੇ ਖਾਧਾ ਜ਼ਹਿਰ
ਪਟਿਆਲਾ ਵਿਚ ਨਿੱਜੀ ਸਕੂਲ ਵਲੋਂ 13 ਸਾਲ ਦੀ ਵਿਦਿਆਰਥਣ ਨੂੰ ਪੇਪਰ ਵਿਚ ਨਾ ਬੈਠਣ ਦੇਣ ਅਤੇ ਉਸ ਦੀ ਬੇਇੱਜਤੀ ਕਰਨ ਤੋਂ ਬਾਅਦ ਵਿਦਿਆਰਥਣ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਰਿੰਦਗੀ : 85 ਸਾਲਾ ਬਜ਼ੁਰਗ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤਾ ਕਤਲ
ਗੁਰਦਾਸਪੁਰ ਅਧੀਨ ਪਿੰਡ ਕੋਟਲੀ ਹਰਚੰਦਾ 'ਚ ਇਕ 85 ਸਾਲਾ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਖਹਿਰਾ ਨੂੰ ਅਜੇ ਵੀ ਟਕਸਾਲੀਆਂ ਵਲੋਂ 'ਠੰਡੀ ਹਵਾ' ਦੀ ਆਸ!
ਸ੍ਰੀ ਆਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਸੀਟ ਦੇ ਰੇੜਕੇ ਨੂੰ ਲੈ ਕੇ ਡੈਮੋਕ੍ਰੇਟਿਕ ਅਲਾਇੰਸ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਨੂੰ ਮੁੜ ਸੁਖਪਾਲ ਖਹਿਰਾ ਨੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਡੇਰੇ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਚਿਤਾਵਨੀ (ਵੀਡੀਓ)
ਡੇਰੇ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਸਖਤ ਰੁਖ ਅਪਨਾਵੇਗਾ।
ਚਿੱਟੇ ਤੋਂ ਬਾਅਦ ਹੁਣ ਪੁਲਸ ਮੁਲਾਜ਼ਮ ਨੂੰ ਵਿਧਾਇਕ ਬੈਂਸ ਨੇ ਰਿਸ਼ਵਤ ਲੈਂਦੇ ਦਿਖਾਇਆ ਲਾਈਵ (ਵੀਡੀਓ)
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੀ ਡੀ.ਐਮ.ਸੀ. ਪੁਲਸ ਚੌਕੀ 'ਚ ਇਕ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੇਸਬੁੱਕ 'ਤੇ ਲਾਈਵ ਦਿਖਾਇਆ ਹੈ।
ਜਲੰਧਰ ਦੇ ਰਾਮਾ ਮੰਡੀ 'ਚ ASI ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ (ਵੀਡੀਓ)
ਜਲੰਧਰ 'ਚ ਰਾਮਾ ਮੰਡੀ ਦਸ਼ਮੇਸ਼ ਨਗਰ 'ਚ ਏ. ਐੱਸ.ਆਈ. ਵਲੋਂ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।