Punjab Wrap Up: ਪੜ੍ਹੋ 15 ਮਾਰਚ ਦੀਆਂ ਵੱਡੀਆਂ ਖ਼ਬਰਾਂ

03/15/2019 5:35:41 PM

ਜਲੰਧਰ (ਵੈੱਬ ਡੈਸਕ) : ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ 'ਚ ਡੇਰਾ ਸਿਰਸਾ ਤੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਲਏਗੀ, ਕਿਉਂਕਿ ਕਾਂਗਰਸ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ। ਇਹ ਕਹਿਣਾ ਹੈ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਵਲੋਂ ਦਿੱਤੇ ਗਏ ਬਿਆਨ 'ਤੇ ਖੂਬ ਭੜਾਸ ਕੱਢੀ ਹੈ। ਕੈਪਟਨ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰਨ ਨਾਲ ਇਸ ਲਾਂਘੇ ਨੂੰ ਬਣਾਉਣ ਦੇ ਅਸਲ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਚੋਣਾਂ 'ਚ ਕਾਂਗਰਸ ਨਹੀਂ ਲਏਗੀ ਡੇਰਾ ਸਿਰਸਾ ਤੋਂ ਸਮਰਥਨ : ਜਾਖੜ (ਵੀਡੀਓ)      
ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਤੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਲਏਗੀ, ਕਿਉਂਕਿ ਕਾਂਗਰਸ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ। 

 ਕਰਤਾਰਪੁਰ ਲਾਂਘੇ 'ਤੇ ਪਾਕਿ ਦੇ ਬਿਆਨ ਤੋਂ ਭੜਕੇ ਕੈਪਟਨ, ਇੰਝ ਕੱਢੀ ਭੜਾਸ      
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਵਲੋਂ ਦਿੱਤੇ ਗਏ ਬਿਆਨ 'ਤੇ ਖੂਬ ਭੜਾਸ ਕੱਢੀ ਹੈ।

ਮੋਹਾਲੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲਗਾਤਾਰ ਹੋ ਰਹੇ ਧਮਾਕੇ (ਵੀਡੀਓ)      
ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 'ਚ ਸਥਿਤ ਇਕ ਕੈਮੀਕਲ ਫੈਕਟਰੀ ਨੂੰ ਸ਼ੁੱਕਰਵਾਰ ਦੁਪਿਹਰੇ ਅਚਾਨਕ ਭਿਆਨਕ ਅੱਗ ਲੱਗ ਗਈ। 

ਇਸ ਵਾਰ ਚੋਣ ਮੈਦਾਨ 'ਚ ਨਹੀਂ ਉਤਰਨਗੇ 'ਹਰਿੰਦਰ ਖਾਲਸਾ'      
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਬਾਗੀ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਇਸ ਵਾਰ ਚੋਣ ਮੈਦਾਨ 'ਚ ਨਹੀਂ ਉਤਰਨਗੇ।

ਭਾਈ ਲੌਂਗੋਵਾਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਪੋਸਟਰ 'ਤੇ ਮਲੀ ਕਾਲਖ      
ਮਾਨਸਾ 'ਚ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਲੋਕਾਂ ਦੇ ਪੋਸਟਰਾਂ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਕਾਲਖ ਮੱਲਣ ਦਾ ਮਾਮਲਾ ਸਾਹਮਣੇ ਆਇਆ ਹੈ। 

ਚੋਣਾਂ 'ਚ ਖਰਾਬ ਸਿਹਤ ਦਾ ਝੂਠਾ ਹਵਾਲਾ ਦੇ ਕੇ ਛੁੱਟੀ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ (ਵੀਡੀਓ)      
ਲੋਕ ਸਭਾ ਚੋਣਾਂ ਦੌਰਾਨ ਖਰਾਬ ਸਿਹਤ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਾਉਣ ਲਈ ਅਰਜ਼ੀਆਂ ਦੇਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਹੁਣ ਡਿਊਟੀ ਕਟਵਾਉਣਾ ਸੌਖਾ ਨਹੀਂ ਹੋਵੇਗਾ।

ਅੰਮ੍ਰਿਤਸਰ 'ਚੋਂ ਪਾਕਿਸਤਾਨੀ ਜਾਸੂਸ ਗ੍ਰਿਫਤਾਰ      
ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਅੱਜ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਕ ਜਾਸੂਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਸ਼ਨੀਵਾਰ ਨੂੰ ਖਹਿਰਾ ਖੋਲਣਗੇ ਪੱਤੇ, ਕਿਥੋਂ ਲੜਨਗੇ ਚੋਣ      
ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਸ਼ਨੀਵਾਰ ਨੂੰ ਪੱਤੇ ਖੋਲਣ ਜਾ ਰਹੇ ਹਨ। ਦਰਅਸਲ ਸੁਖਪਾਲ ਖਹਿਰਾ ਦੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ,

ਬੈਠਕ ਦੌਰਾਨ ਭਿੜੇ ਅਕਾਲੀ, ਜਮ ਕੇ ਕੀਤਾ ਗਾਲੀ-ਗਲੋਚ      
ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਸ਼ਹਿਰ 'ਚ ਅਕਾਲੀ ਆਗੂਆਂ ਦੀ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਨਜ਼ਰ ਆ ਗਈ ਹੈ। 

ਸਿਆਸਤ 'ਚ ਇੱਜ਼ਤ ਨਹੀਂ ਕਮਾ ਸਕੇ ਸੁਖਬੀਰ : ਮਨਪ੍ਰੀਤ (ਵੀਡੀਓ)      
 ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਮੰਣਨਾ ਹੈ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪੈਸੇ ਕਮਾਉਣ ਦਾ ਚੱਜ ਤਾਂ ਬਹੁਤ ਹੈ ਪਰ ਉਹ ਸਿਆਸਤ ਨਹੀਂ ਚੰਗੀ ਕਰਦੇ। 





 


Anuradha

Content Editor

Related News