ICP ’ਤੇ ਸਕੈਨਰ ਚਾਲੂ ਹੋਣ ਨਾਲ ਪੰਜਾਬ ਆਰਥਿਕ ਰੂਪ ਨਾਲ ਹੋਵੇਗਾ ਮਜ਼ਬੂਤ : ਸਿੱਧੂ
Sunday, Dec 05, 2021 - 01:53 AM (IST)
ਅੰਮ੍ਰਿਤਸਰ(ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਈਟੈਕਸ ਦਾ ਵਿਸਥਾਰ 5 ਜਾਂ 10 ਦੇਸ਼ਾਂ ਵਿਚ ਨਹੀਂ ਬਲਕਿ 34 ਦੇਸ਼ਾਂ ਵਿਚ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ 34 ਦੇਸ਼ਾਂ ਵਿਚ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਕੁਨੈਕਟੀਵਿਟੀ ਨੂੰ ਮਜ਼ਬੂਤ ਕਰੇ। ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਸ਼ਾਮੀ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ 15ਵੇਂ ਪਾਈਟੈਕਸ ਮੇਲੇ ਦਾ ਦੌਰਾ ਕਰਨ ਤੋਂ ਬਾਅਦ ਇਕੱਤਰ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਪਟਿਆਲਾ 'ਚ ਪ੍ਰਦਰਸ਼ਨਕਾਰੀ ਨਰਸਾਂ ਤੇ ਸਹਾਇਕ ਸਟਾਫ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ
ਉਨ੍ਹਾਂ ਅੰਮ੍ਰਿਤਸਰ-ਲਾਹੌਰ ਮਾਰਗ ’ਤੇ ਫਿਰ ਤੋਂ ਕਾਰੋਬਾਰ ਨੂੰ ਸ਼ੁਰੂ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਈ. ਸੀ. ਪੀ. ’ਤੇ ਸਕੈਨਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਕੇਂਦਰ ਦਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਚ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਆਪਸੀ ਤਾਲਮੇਲ ਨੂੰ ਵਧਾਉਣਾ ਜ਼ਰੂਰੀ ਹੈ। ਇਸ ਵਿਚ ਪਾਈਟੈਕਸ ਵਰਗੇ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੰਜਾਬ ਵਿਚ ਕਿਸਾਨ ਦੀ ਆਮਦਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਨੂੰ ਵਧਾਉਣ ਦਾ ਸਮਰਥਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ 34 ਦੇਸ਼ਾਂ ਵਿਚ ਆਪਸੀ ਸੰਪਰਕ ਵਧੇਗਾ ਤਾਂ ਰੋਜ਼ਗਾਰ ਦੇ ਮੌਕੇ ਵੀ ਵਧਣਗੇ। ਕਿਸਾਨਾਂ ਨੂੰ ਰਵਾਇਤੀ ਫਸਲਾਂ ਛੱਡ ਕੇ ਦਾਲਾਂ ਅਤੇ ਹੋਰ ਪ੍ਰਕਾਰ ਦੀ ਖੇਤੀ ਦੀ ਸਲਾਹ ਦਿੰਦਿਆਂ ਸਿੱਧੂ ਨੇ ਕਿਹਾ ਕਿ ਕਿਸਾਨ ਜੇਕਰ ਫੂਡ ਪ੍ਰੋਸੈਸਿੰਗ ਦੇ ਵੱਲ ਵੱਧਦੇ ਹਨ ਤਾਂ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਉਦਯੋਗਾਂ ਨੂੰ ਪ੍ਰਫੁੱਲਿਤ ਕੀਤੇ ਜਾਣ ਨਾਲ ਸਵੈਰੋਜ਼ਗਾਰ ਦੇ ਮੌਕੇ ਵੀ ਵਧਣਗੇ।
ਇਸ ਤੋਂ ਪਹਿਲਾਂ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਮੈਨ ਆਰ. ਐੱਸ. ਸਚਦੇਵਾ ਨੇ ਸਿੱਧੂ ਦਾ ਪਾਈਟੈਕਸ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਪੰਜਾਬ ਵਿਚ ਉਦਯੋਗਾਂ ਦੀ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਵੀ ਕੀਤੀ।
ਇਹ ਵੀ ਪੜ੍ਹੋ: ਕੈਪਟਨ ਨੇ ਕਾਂਗਰਸ ’ਚ ਮੂਸੇਵਾਲਾ ਦੀ ਐਂਟਰੀ ’ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਸ਼ਾਂਤੀ ਚਾਹੁੰਦਾ ਹੈ
ਪਾਇਟੈਕਸ ਚੈਂਬਰ ਨੰਬਰ 4 ’ਚ ਬਾਡੀ ਮਸਾਜ ਕਰਨ ਵਾਲਾ ਸਟਾਲ ਸਾਰਿਅਾਂ ਲਈ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਬਿੰਦੂ ਬਣਿਆ ਰਿਹਾ। ਇੱਥੇ ਲੇਟੈਸਟ ਅਜਿਹੀ ਮਸ਼ੀਨ ਇਸ ਵਾਰ ਕੰਪਨੀ ਨੇ ਮੁਹੱਈਅਾ ਕਰਵਾਈ ਹੈ, ਜਿਸ ਨਾਲ ਪੂਰੇ ਸਰੀਰ ਦੀ ਮਸਾਜ ਹੋ ਸਕਦੀ ਹੈ। ਇਸ ਬਾਰੇ ’ਚ ਉਕਤ ਕੰਪਨੀ ਦੇ ਅਧਿਕਾਰੀ ਕੁਨਾਲ ਨੇ ਦੱਸਿਆ ਕਿ ਉਹ ਬੀਤੇ 15 ਸਾਲਾਂ ਤੋਂ ਇਸ ਵਪਾਰਕ ਮੇਲੇ ’ਚ ਭਾਗ ਲੈਂਦੇ ਆ ਰਹੇ ਹਨ ਅਤੇ ਇਸ ਵਾਰ ਗੁਰੂ ਨਗਰੀ ’ਚ ਪਹਿਲੀ ਵਾਰ ਅਜਿਹੀ ਸਿਟਿੰਗ ਚੇਅਰ ਮਸ਼ੀਨ ਲਿਆਏ ਹਨ ਜੋ ਕਿ ਫੁਲ ਬਾਡੀ ਮਸਾਜ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਇਕੱਠੇ ਹੀ ਪੈਰ, ਲੱਤਾਂ, ਮੋਢਿਆਂ, ਹੱਥਾਂ, ਹਿਪ, ਬੈਕ, ਪਿੱਠ ਸਮੇਤ ਪੂਰੇ ਸਰੀਰ ਦੀ ਮਸਾਜ ਕਰਦੀ ਹੈ, ਜਿਸ ਨਾਲ ਹਰ ਕੋਈ ਤਰੋਤਾਜ਼ਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਵਾਈਕਲ ਜਾਂ ਬੈਕਪੇਨ ਲੋਕਾਂ ਨੂੰ ਇਸ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਅਤੇ ਉਹ ਵੀ ਸਿਰਫ 5 ਤੋਂ 10 ਮਿੰਟ ’ਚ। ਉਨ੍ਹਾਂ ਕਿਹਾ ਕਿ ਉਹ ਬੀਤੇ 2 ਸਾਲਾਂ ਤੋਂ ਉਕਤ ਮੇਲੇ ’ਚ ਕੋਰੋਨਾ ਕਾਰਨ ਰੱਦ ਹੋਣ ਤੋਂ ਭਾਗ ਨਹੀਂ ਲੈ ਸਕੇ ਪਰ ਇਸ ਬਾਰੇ ’ਚ ਬੀਤੇ 2 ਸਾਲਾਂ ਦੇ ਬੈਕਲਾਕ ਨੂੰ ਪੂਰਾ ਕਰ ਲੈਣਗੇ। ਇਸ ਮੌਕੇ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਦੇ ਸਥਾਨਕ ਪ੍ਰਬੰਧਕ ਜੈਦੀਪ ਸਿੰਘ ਸਮੇਤ ਕਈ ਹੋਰ ਮੋਤਰਬਰ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ