ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਪਿਛਲੇ 5 ਦਿਨਾਂ ਦੌਰਾਨ ਡਿਗਿਆ ਪਾਰਾ

Tuesday, Oct 06, 2020 - 12:27 PM (IST)

ਲੁਧਿਆਣਾ : ਜਿਵੇਂ-ਜਿਵੇਂ ਸਰਦੀ ਦਾ ਮੌਸਮ ਨਜ਼ਦੀਕ ਆ ਰਿਹਾ ਹੈ, ਸੂਬੇ 'ਚ ਮੌਸਮ ਦਾ ਮਿਜਾਜ਼ ਵੀ ਬਦਲ ਰਿਹਾ ਹੈ। ਇਸ ਦੇ ਨਾਲ ਹੀ ਰਾਤ ਦੇ ਪਾਰੇ 'ਚ ਕਾਫੀ ਗਿਰਾਵਟ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹੇ 'ਚ ਇਕ ਅਕਤੂਬਰ ਨੂੰ ਘੱਟੋ-ਘੱਟ ਪਾਰਾ 21.6 ਡਿਗਰੀ ਸੈਲਸੀਅਸ ਸੀ ਅਤੇ ਸੋਮਵਾਰ ਨੂੰ ਇਹ 18.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮਤਲਬ ਕਿ 4 ਦਿਨਾਂ 'ਚ ਰਾਤ ਦੇ ਪਾਰੇ 'ਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨਾਲ ਘਰਦਿਆਂ ਨੇ ਵੈਰ ਕਮਾਇਆ, ਦੋਹਾਂ ਨੂੰ ਵੱਖ ਕਰਨ ਲਈ ਖੇਡੀ ਵੱਡੀ ਚਾਲ

ਮੌਸਮ ਮਹਿਕਮੇ ਦੀ ਮੰਨੀਏ ਤਾਂ 15 ਅਕਤੂਬਰ ਤੱਕ ਮੌਸਮ 'ਚ ਬਦਲਾਅ ਦੀ ਸੰਭਾਵਨਾ ਨਹੀਂ ਹੈ ਪਰ ਰਾਤ ਦੇ ਪਾਰੇ 'ਚ ਗਿਰਾਵਟ ਆ ਸਕਦੀ ਹੈ। ਮੌਸਮ ਸਾਫ ਰਹਿਣ ਕਾਰਨ ਦਿਨ ਦਾ ਪਾਰਾ 34 ਤੋਂ 36 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਬੱਸ ਦੀ ਅਗਲੀ ਤਾਕੀ ਫੜ੍ਹ ਕੇ ਦੌੜਿਆ ਮਜ਼ਦੂਰ, ਅਚਾਨਕ ਵਾਪਰ ਗਿਆ ਦਰਦਨਾਕ ਹਾਦਸਾ

ਇਸ ਸੁਹਾਵਣੇ ਮੌਸਮ ਦਾ ਲੋਕਾਂ ਵੱਲੋਂ ਪੂਰਾ ਆਨੰਦ ਲਿਆ ਜਾ ਰਿਹਾ ਹੈ ਕਿਉਂਕਿ ਇਸ ਸਮੇਂ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਜ਼ਿਆਦਾ ਸਰਦੀ ਵੀ ਨਹੀਂ ਹੈ। ਲੋਕ ਪੂਰੀ ਤਰ੍ਹਾਂ ਇਸ ਨਿੱਘੇ ਜਿਹੇ ਮੌਸਮ ਦਾ ਮਜ਼ਾ ਲੈਂਦੇ ਹੋਏ ਦਿਖਾਈ ਦੇ ਰਹੇਹਨ।
ਇਹ ਵੀ ਪੜ੍ਹੋ : ਸੀਨੇ ਸੂਲ ਬਣ ਚੁੱਭਦੇ ਸੀ ਪਤੀ ਦੇ ਬੋਲ-ਕਬੋਲ, ਟੁੱਟ ਚੁੱਕੀ ਵਿਆਹੁਤਾ ਨੇ ਖਾਧੀਆਂ ਸਲਫਾਸ ਦੀਆਂ ਗੋਲੀਆਂ


 


Babita

Content Editor

Related News