ਪੰਜਾਬ ’ਚ 2 ਦਿਨ ਬਾਅਦ ਮੁੜ ਬਦਲੇਗਾ ਮੌਸਮ, ਵਰ੍ਹਨਗੇ ਬੱਦਲ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

Sunday, Feb 26, 2023 - 12:06 AM (IST)

ਪੰਜਾਬ ’ਚ 2 ਦਿਨ ਬਾਅਦ ਮੁੜ ਬਦਲੇਗਾ ਮੌਸਮ, ਵਰ੍ਹਨਗੇ ਬੱਦਲ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਲੁਧਿਆਣਾ (ਵਿੱਕੀ)-ਸਰਦੀ ਦੇ ਮੌਸਮ ’ਚ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਵਿਚ 2 ਦਿਨ ਬਾਅਦ ਆਸਮਾਨ ਤੋਂ ਰਾਹਤ ਵਰ੍ਹੇਗੀ, ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਚਿਹਰੇ ਖਿੜ ਉੱਠਣਗੇ। ਅਜਿਹਾ ਅੰਦਾਜ਼ਾ ਮੌਸਮ ਵਿਭਾਗ ਚੰਡੀਗੜ੍ਹ ਦਾ ਹੈ। ਵਿਭਾਗ ਦੇ ਅੰਦਾਜ਼ੇ ਮੁਤਾਬਕ ਵੈਸਟਰਨ ਹਿਮਾਲਿਆ ਰੀਜਨ ’ਚ ਇਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਵੀ ਹੋਵੇਗਾ। ਇਸ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਚਲ ਦੇ ਨਾਲ ਪੈਂਦੇ ਜ਼ਿਲ੍ਹਿਆਂ ਸਮੇਤ ਦੂਜੇ ਜ਼ਿਲ੍ਹਿਆਂ ’ਚ ਬਾਰਿਸ਼ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ

ਵਿਭਾਗ ਦੇ ਮੁਤਾਬਕ 28 ਫਰਵਰੀ ਅਤੇ 1 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਮੌਸਮ ਦਾ ਮਿਜਾਜ਼ ਨਰਮ ਰਹੇਗਾ। ਬੱਦਲ, ਗਰਜ ਨਾਲ ਛਿੱਟੇ, ਬੂੰਦਾਬਾਂਦੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਜਾਵੇਗਾ। ਤਾਪਮਾਨ ’ਚ ਵੀ ਕਮੀ ਆਵੇਗੀ। ਕਈ ਜ਼ਿਲ੍ਹਿਆਂ ’ਚ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਵੀ ਚੱਲ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅਜਨਾਲਾ ਘਟਨਾ ’ਤੇ CM ਮਾਨ ਦਾ ਵੱਡਾ ਬਿਆਨ, ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

ਦੱਸ ਦੇਈਏ ਕਿ ਜਨਵਰੀ ਅਤੇ ਫਰਵਰੀ ਵਿਚ ਹੁਣ ਤੱਕ ਬਾਰਿਸ਼ ਨਹੀਂ ਹੋਈ। ਬਾਰਿਸ਼ ਦੀ ਕਮੀ ਪੂਰੀ ਕਰਨ ਲਈ ਕਿਸਾਨਾਂ ਨੂੰ ਟਿਊਬਵੈੱਲ ਚਲਾ ਕੇ ਫਸਲਾਂ ਸਿੰਚਣੀਆਂ ਪੈ ਰਹੀਆਂ ਹਨ। ਉੱਪਰੋਂ ਫਰਵਰੀ ’ਚ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ ਪਹਿਲਾਂ ਦੇ ਮੁਕਾਬਲੇ ਹੋਰ ਸਿੰਚਾਈ ਕਰਨੀ ਪੈ ਰਹੀ ਹੈ। ਅਜਿਹੇ ਵਿਚ ਕਿਸਾਨ ਵੀ ਇਹੀ ਚਾਹੁੰਦੇ ਹਨ ਕਿ ਜਨਵਰੀ ਅਤੇ ਫਰਵਰੀ ਮਹੀਨੇ ’ਚ ਬਾਰਿਸ਼ ਦਾ ਸੋਕਾ ਮਾਰਚ ’ਚ ਖਤਮ ਹੋ ਜਾਵੇ ਅਤੇ ਉਨ੍ਹਾਂ ਦੀ ਕਣਕ ਦੀ ਫਸਲ ਬਚ ਜਾਵੇ।


author

Manoj

Content Editor

Related News