ਪੰਜਾਬ ''ਚ ਬਾਰਿਸ਼ ਦੀ ਦਸਤਕ! ਜਾਣੋ ਆਉਣ ਵਾਲੇ ਦਿਨਾਂ ''ਚ ਕਿੰਝ ਦਾ ਰਹੇਗਾ ਮੌਸਮ

Tuesday, Dec 03, 2024 - 09:10 AM (IST)

ਅੰਮ੍ਰਿਤਸਰ: ਦਸੰਬਰ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਪਰ ਪੰਜਾਬ ਵਿਚ ਅਜੇ ਤਕ ਨਾ ਤਾਂ ਇਸ ਵਾਰ ਖੁੱਲ੍ਹ ਕੇ ਬਰਸਾਤ ਹੋਈ ਹੈ ਤੇ ਨਾ ਹੀ ਠੰਡ ਨੇ ਆਪਣੇ ਅਸਲੀ ਰੰਗ ਵਿਖਾਏ ਹਨ। ਇਸ ਕਾਰਨ ਸੂਬੇ ਦੇ ਲੋਕ ਮੀਂਹ ਦੀ ਉਡੀਕ ਵਿਚ ਹਨ। ਇਸ ਵਿਚਾਲੇ ਅੱਜ ਸਵੇਰੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿਚ ਹਲਕੀ ਬੂੰਦਾਬਾਂਦੀ ਹੋਈ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਵੈਸਟਰਨ ਡਿਸਟਰਬੈਂਸ ਟਰਫ਼ ਸਰਗਰਮ ਤਾਂ ਹੋਇਆ ਹੈ, ਪਰ ਇਹ ਕਾਫ਼ੀ ਕਮਜ਼ੋਰ ਸਥਿਤੀ ਵਿਚ ਹੈ। ਇਸੇ ਕਾਰਨ ਅੱਜ ਸਵੇਰੇ ਇਹ ਹਲਕੀ ਬਰਸਾਤ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਵੱਡੀਆਂ ਉਮੀਦਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁਝ

ਫ਼ਿਲਹਾਲ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.6 ਡਿਗਰੀ ਜ਼ਿਆਦਾ ਹੈ। ਪਿਛਲੇ 24 ਘੰਟਿਆਂ ਵਿਚ ਇਸ ਵਿਚ 1-2 ਡਿਗਰੀ ਹੋਰ ਵਾਧਾ ਹੋਇਆ ਹੈ। ਹਾਲਾਂਕਿ ਅੱਜ ਹਿਮਾਚਲ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿਚ ਮੀੰਹ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਪਵੇਗਾ ਤੇ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਆ ਸਕਦੀ ਹੈ। ਭਾਵੇਂ ਅੱਜ ਕੁਝ ਸਰਹੱਦੀ ਇਲਾਕਿਆਂ ਵਿਚ ਹਲਕੀ ਬੂੰਦਾਬਾਂਦੀ ਤਾਂ ਹੋਈ ਹੈ, ਪਰ ਆਉਣ ਵਾਲੇ ਦਿਨਾਂ ਵਿਚ ਵੀ ਪੰਜਾਬ ਵਿਚ ਮੀਂਹ ਪੈਣ ਦੇ ਆਸਾਰ ਬਹੁਤ ਘੱਟ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ, ਹੋ ਗਿਆ ਐਲਾਨ

ਘੱਟ ਰਿਹਾ ਹੈ ਪ੍ਰਦੂਸ਼ਣ ਦਾ ਪੱਧਰ

ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਘੱਟ ਰਰਿਹਾ ਹੈ। ਪੰਜਾਬ ਵਿਚ ਸਾਰੇ ਸ਼ਹਿਰਾਂ ਵਿਚ AQI 200 ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿਚ ਸਾਰੇ ਮਾਨੀਟਰਿੰਗ ਸੈਂਟਰਾਂ ਵਿਚ AQI 200 ਤੋਂ ਵੀ ਘੱਟ ਪਾਇਆ ਗਿਆ। ਪਰਾਲੀ ਸਾੜਣ ਦੇ ਮਾਮਲਿਆਂ ਵਿਚ ਗਿਰਾਵਟ ਮਗਰੋਂ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਘੱਟ ਰਿਹਾ ਹੈ ਤੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News