ਕਾਂਗਰਸ ਸਰਕਾਰ ਵੇਲੇ ਹੋਇਆ ਇਕ ਹੋਰ ਘਪਲਾ ਆਇਆ ਸਾਹਮਣੇ, ਰਡਾਰ ’ਤੇ ਸਾਬਕਾ ਮੰਤਰੀ ਤੇ ਆਗੂ
Saturday, Oct 08, 2022 - 06:33 PM (IST)
ਚੰਡੀਗੜ੍ਹ : ਪੰਜਾਬ ਵਿਜੀਲੈਂਸ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀਆਂ, ਵਿਧਾਇਕਾਂ ਵੱਲੋਂ ਆਪਣੀ ਸਰਕਾਰ ਦੌਰਾਨ ਲਏ ਗਏ ਆਪ ਹੁਦਰੀ ਵਾਲੇ ਫੈਸਲਿਆਂ ਦੇ ਚੱਲਦੇ ਨਿੱਤ ਨਵੇਂ ਸਕੈਂਡਲ ਕੱਢੇ ਜਾ ਰਹੇ ਹਨ। ਇਸੇ ਤਹਿਤ ਵਿਜੀਲੈਂਸ ਹੁਣ ਤੱਕ ਤਤਕਾਲੀ ਕਾਂਗਰਸ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਖ਼ਿਲਾਫ ਕੇਸ ਦਰਜ ਕਰ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਕਾਂਗਰਸ ਸਰਕਾਰ ’ਚ ਰਹੇ ਮੰਤਰੀ ਅਤੇ ਹੋਰ ਆਗੂ ਵੀ ਵੱਖ-ਵੱਖ ਕੇਸਾਂ ਵਿਚ ਫਸ ਸਕਦੇ ਹਨ। ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਫ਼ੈਸਲਿਆਂ ਦੀਆਂ ਫਾਈਲਾਂ ਵੀ ਸਰਕਾਰ ਘੋਖਣ ’ਚ ਲੱਗੀ ਹੋਈ ਹੈ। ਕਿੱਟ ਖਰੀਦਣ ਦੇ ਮਾਮਲੇ ’ਚ ਹੋਈ ਕਥਿਤ ਹੇਰਾਫੇਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਪੁੱਜ ਚੁੱਕੀਆਂ ਹਨ।
ਇਹ ਵੀ ਪੜ੍ਹੋ : ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵੇਂ ਹੱਥਾਂ ਨਾਲ ਚਲਾ ਰਿਹਾ ਸੀ ਗੋਲ਼ੀਆਂ
ਜਲੰਧਰ ਜ਼ਿਲ੍ਹੇ ਨਾਲ ਸਬੰਧਤ ਕਈ ਖਿਡਾਰੀਆਂ ਨੇ ਮੁੱਖ ਮੰਤਰੀ ਅਤੇ ਖੇਡ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਕਿੱਟ ਘਪਲੇ ਦੀ ਜਾਂਚ ਦੀ ਮੰਗ ਕੀਤੀ ਹੈ। ਤਤਕਾਲੀ ਸਰਕਾਰ ਨੇ ਖਿਡਾਰੀਆਂ ਨੂੰ ਕਿੱਟਾਂ ਦੇਣ ਲਈ ਰਾਸ਼ੀ ਸਿੱਧੀ ਖਿਡਾਰੀਆਂ, ਨੌਜਵਾਨਾਂ ਦੇ ਖਾਤਿਆਂ ’ਚ ਤਬਦੀਲ ਕਰ ਦਿੱਤੀ ਪਰ ਕੁੱਝ ਦਿਨ ਬਾਅਦ ਇਹ ਰਾਸ਼ੀ ਵਾਪਸ ਲੈ ਲਈ ਗਈ ਅਤੇ ਕਈਆਂ ਨੂੰ ਇਹ ਰਾਸ਼ੀ ਇਕ ਵਿਸ਼ੇਸ਼ ਫਰਮ ਨੂੰ ਦੇਣ ਲਈ ਕਿਹਾ ਗਿਆ। ਦੱਸਿਆ ਜਾਂਦਾ ਹੈ ਕਿ ਜਿਸ ਕੰਪਨੀ, ਫਰਮ ਤੋਂ ਖਿਡਾਰੀਆਂ ਲਈ ਕਿੱਟ ਜਿਸ ’ਚ ਨਿੱਕਰ, ਟੀ-ਸ਼ਰਟ ਅਤੇ ਹੋਰ ਸਮਾਨ ਸੀ, ਉਹ ਕੁਆਲਿਟੀ ਪੱਖੋਂ ਵੀ ਚੰਗੀ ਨਹੀਂ ਸੀ। ਇਕ ਉੱਚ ਅਧਿਕਾਰੀ ਨੇ ਕਿੱਟ ਘੁਟਾਲੇ ਸਬੰਧੀ ਕੁੱਝ ਖਿਡਾਰੀਆਂ ਵੱਲੋਂ ਸ਼ਿਕਾਇਤ ਦੇਣ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਪਹਿਲਾਂ ਚੰਨੀ ਦੇ ਇਕ ਨਜ਼ਦੀਕੀ ਖ਼ਿਲਾਫ ਦਰਿਆ ’ਚੋਂ ਮਾਈਨਿੰਗ ਕਰਨ ਦੇ ਮਾਮਲੇ ’ਚ ਅਤੇ ਈ. ਡੀ. ਨੇ ਚੰਨੀ ਦੇ ਭਾਣਜੇ ਹਨੀ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਜੇ ਵਿਜੀਲੈਂਸ ਜਾਂ ਪੰਜਾਬ ਸਰਕਾਰ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਕਰਦੇ ਹੈ ਤਾਂ ਕਾਂਗਰਸ ਲਈ ਵੱਡੀ ਸਿਰਦਰਦੀ ਖੜ੍ਹੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਕਿਸੇ ਦੀ ਲੜਾਈ ’ਚ ਸਮਝੌਤਾ ਕਰਵਾਉਣ ਗਏ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿੱਤੀ ਦਿਲ ਕੰਬਾਊ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।