ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 8 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਦੀ ਵਿਦਾਇਗੀ

Saturday, May 30, 2020 - 08:26 AM (IST)

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 8 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਦੀ ਵਿਦਾਇਗੀ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਇੱਥੇ ਵੀ. ਬੀ. ਹੈੱਡਕੁਆਰਟਰ, ਐਸ. ਏ. ਐਸ. ਨਗਰ ਵਿਖੇ ਹੋਏ ਅੱਠ ਅਧਿਕਾਰੀਆਂ/ਕਰਮਚਾਰੀਆਂ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਦੇ ਸਨਮਾਨ 'ਚ ਨਿੱਘੀ ਪਰ ਸਾਦੀ ਵਿਦਾਇਗੀ ਦਿੱਤੀ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏ. ਡੀ. ਜੀ. ਪੀ. ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬੀ. ਕੇ. ਉੱਪਲ ਨੇ ਸੇਵਾ ਮੁਕਤੀ ਹੋ ਰਹੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ।

ਉਨ੍ਹਾਂ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਅਤੇ ਬਿਓਰੋ ਪ੍ਰਤੀ ਨਿਭਾਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਬਿਓਰੋ ਹਮੇਸ਼ਾ ਯਾਦ ਰੱਖੇਗਾ। ਇਸ ਮੌਕੇ ਬਿਓਰੋ ਦੇ ਸਿਰਫ ਸੀਨੀਅਰ ਅਧਿਕਾਰੀ ਤੇ ਸੇਵਾ ਮੁਕਤ ਹੋਣ ਜਾ ਰਹੇ ਅਧਿਕਾਰੀ ਤੇ ਕਰਮਚਾਰੀ ਹੀ ਸ਼ਾਮਲ ਹੋਏ। ਉਨ੍ਹਾਂ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਇਸ ਮੌਕੇ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਮੋਮੈਂਟੋ ਵੀ ਭੇਟ ਕੀਤੇ, ਜਿਨ੍ਹਾਂ 'ਚ ਪਰਮਜੀਤ ਸਿੰਘ ਗੁਰਾਇਆ, ਸਵਰਨ ਸਿੰਘ, ਰਵਿੰਦਰ ਕੁਮਾਰ ਬਖਸ਼ੀ, ਜੁਆਇੰਟ ਡਾਇਰੈਕਟਰ ਪ੍ਰੋਸੀਕਿਊਸ਼ਨ ਮਦਨ ਲਾਲ ਸੋਲੰਕੀ, ਸੁਪਰਡੈਂਟ ਗੁਰਬਚਨ ਸਿੰਘ, ਸੀਨੀਅਰ ਸਹਾਇਕ ਸਰੋਜ ਸ਼ਰਮਾ, ਏ. ਐਸ. ਆਈ. ਨਰਿੰਦਰ ਕੁਮਾਰ ਅਤੇ ਏ. ਐਸ. ਆਈ. ਸੰਤੋਸ਼ ਕੁਮਾਰੀ ਸ਼ਾਮਲ ਹਨ।

ਇਸ ਮੌਕੇ ਵਿਜੀਲੈਂਸ ਬਿਊਰੋ ਦੇ ਮੁਖੀ ਉੱਪਲ ਨੇ ਵੀ. ਬੀ. ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਫਰਜ਼ ਨਿਭਾਉਂਦੇ ਹੋਏ ਚਿਹਰੇ 'ਤੇ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹੱਥਾਂ ਨੂੰ ਰੋਗਾਣੂ ਮੁਕਤ ਕਰਨ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ। ਇਸ ਸਾਦੀ ਵਿਦਾਇਗੀ ਦੌਰਾਨ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਚਿਹਰੇ 'ਤੇ ਮਾਸਕ ਪਾਏ ਹੋਏ ਸਨ ਅਤੇ ਸਮਾਜਕ ਦੂਰੀ ਕਾਇਮ ਰੱਖੀ ਗਈ ਸੀ।


author

Babita

Content Editor

Related News